ਕਸ਼ਮੀਰ (ਦੇਵ ਇੰਦਰਜੀਤ) : ਪੀਪਲਸ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਨਾਲ ਆਪਣੀ ਪਾਰਟੀ ਦੇ ਗਠਜੋੜ ਦਾ ਬਚਾਅ ਕਰਦੇ ਹੋਏ ਕਿਹਾ ਕਿ ਜਦੋਂ ਤਕ ਪਾਰਟੀਆਂ ਗਠਜੋੜ ’ਚ ਸਨ ਤਾਂ ਉਨ੍ਹਾਂ ਨੇ ਧਾਰਾ-370 ਖਤਮ ਕਰਨ ਨਹੀਂ ਦਿੱਤੀ। ਉਨ੍ਹਾਂ ਸੁਝਾਅ ਦਿੱਤਾ ਕਿ ਸੱਤਾਧਾਰੀ ਪਾਰਟੀ ਨੂੰ ਲੋਕਾਂ ਨੂੰ ਚੁੱਪ ਕਰਾਉਣ ਲਈ ਧਮਕੀ ਅਤੇ ਲਾਠੀ ਦਾ ਇਸਤੇਮਾਲ ਕਰਨ ਦੀ ਬਜਾਏ ਉਨ੍ਹਾਂ ਦਾ ਦਿਲ ਜਿੱਤਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਖਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਣ ਤੋਂ ਬਾਅਦ ਲੋਕਾਂ ਕੋਲ ਜੋ ਥੋੜ੍ਹੇ ਅਧਿਕਾਰ ਬਚ ਗਏ ਹਨ, ਭਾਰਤੀ ਜਨਤਾ ਪਾਰਟੀ (ਭਾਜਪਾ) ਉਹ ਵੀ ਖੋਹ ਰਹੀ ਹੈ। ਮਹਿਬੂਬਾ ਨੇ ਜੰਮੂ ਖੇਤਰ ਦੇ ਸਰਹੱਦੀ ਇਲਾਕੇ ਪੁੰਛ ਦੇ ਹਵੇਲੀ ’ਚ ਪੱਤਰਕਾਰਾਂ ਨੂੰ ਕਿਹ ਾਕਿ ਹਰ ਥਾਂ ਲੋਕ ਪਰੇਸ਼ਾਨ ਹਨ, ਚਾਹੇ ਉਹ ਜੰਮੂ ਹੋਵੇ ਜਾਂ ਕਸ਼ਮੀਰ।
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਦੇ ਰੁਖ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਚੋਣਾਂ ਮੇਰਾ ਉਦੇਸ਼ ਨਹੀਂ ਹੈ ਪਰ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਚੋਣ ਲੋਕਤਾਂਤਰਿਕ ਹਥਿਆਰ ਹੈ। ਉਹ ਜਦੋਂ ਜੰਮੂ-ਕਸ਼ਮੀਰ ’ਚ ਚੋਣਾ ਦਾ ਐਲਾਨ ਕਰਨਗੇ ਤਾਂ ਅਸੀਂ ਆਪਣੇ ਫੈਸਲੇ ਬਾਰੇ ਦੱਸਾਂਗੇ।