ਨਿਊਜ਼ ਡੈਸਕ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਟਵਿਟਰ ਅਕਾਊਂਟ ਐਤਵਾਰ ਨੂੰ ਹੈਕ ਹੋ ਗਿਆ। ਭਾਜਪਾ ਆਗੂ ਨੇ ਟਵਿਟਰ ਅਕਾਊਂਟ ਤੋਂ ਰੂਸ, ਯੂਕਰੇਨ ਦੀ ਮਦਦ ਨਾਲ ਇਕ ਤੋਂ ਬਾਅਦ ਇਕ ਟਵੀਟ ਕੀਤੇ।ਹੈਕਰਾਂ ਨੇ ਨੱਡਾ ਦੇ ਅਕਾਊਂਟ ਤੋਂ ਟਵੀਟ ਕਰਦੇ ਹੋਏ ਲਿਖਿਆ ਕਿ "ਮਾਫ ਕਰਨਾ ਮੇਰਾ ਅਕਾਊਂਟ ਹੈਕ ਹੋ ਗਿਆ ਸੀ। ਰੂਸ ਨੂੰ ਦਾਨ ਦੇਣ ਦੀ ਲੋੜ ਹੈ ਕਿਉਂਕਿ ਮੇਰੀ ਮਦਦ ਦੀ ਲੋੜ ਹੈ"। ਹੈਕਰਾਂ ਨੇ ਬਾਅਦ 'ਚ ਪ੍ਰੋਫਾਈਲ ਦਾ ਨਾਮ ਵੀ ਬਦਲ ਕੇ ICG OWNS INDIA ਕਰ ਦਿੱਤਾ। ਹਾਲਾਂਕਿ ਹੁਣ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਹੈ ਤੇ ਅਕਾਊਂਟ ਵੀ ਰੀਸਟੋਰ ਕਰ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਜੇਪੀ ਨੱਡਾ ਨੇ ਯੂਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਸਵੇਰੇ ਕੀਤੇ ਗਏ ਇਕ ਟਵੀਟ 'ਚ ਜੇਪੀ ਨੱਡਾ ਨੇ ਲਿਖਿਆ- “ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੀਆਂ ਸਾਰੀਆਂ 61 ਸੀਟਾਂ ਦੇ ਵੋਟਰਾਂ ਨੂੰ ਅੱਜ ਮੇਰੀ ਅਪੀਲ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਤੇ ਰਾਜ ਵਿੱਚ ਇੱਕ ਮਜ਼ਬੂਤ ਸਰਕਾਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ।