ਬੀਜੇਪੀ ਨੇ ਲੋਕਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕੀਤਾ

by mediateam

ਨਵੀਂ ਦਿੱਲੀ , 08 ਅਪ੍ਰੈਲ ( NRI MEDIA )

ਭਾਜਪਾ ਨੇ ਲੋਕ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਦੀ ਘੋਸ਼ਣਾ ਕੀਤੀ ਹੈ , ਇਸ ਵਿੱਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 75 ਮਤਿਆ ਉੱਤੇ ਫੋਕਸ ਰੱਖਿਆ ਗਿਆ ਹੈ , ਭਾਜਪਾ ਨੇ ਦਾਅਵਾ ਕੀਤਾ ਕਿ ਇਸਨੂੰ ਛੇ ਕਰੋੜ ਲੋਕ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ , ਇਸਦਾ ਨਾਮ ' ਸੰਕਲਪਿਤ ਭਾਰਤ ਅਤੇ ਸ਼ਸਕਾਤ ਭਾਰਤ" ਰੱਖਿਆ ਗਿਆ ਹੈ , ਕਾਂਗਰਸ ਪਹਿਲਾਂ ਹੀ ਆਪਣਾ ਮੈਨੀਫੈਸਟੋ ਲਿਆ ਚੁੱਕੀ ਹੈ, ਜਿਸ ਵਿਚ ਉਸਨੇ " ਭਾਰਤ ਨਾਲ ਨਿਆਂ " ਦਾ ਨਾਅਰਾ ਦਿੱਤਾ ਸੀ | 


ਚੋਣ ਮਨੋਰਥ ਪੱਤਰ ਵਿਚ ਪਾਰਟੀ ਨੇ ਕਿਸਾਨ ਅਤੇ ਕੌਮੀ ਸੁਰੱਖਿਆ ਦੇ ਤੌਰ ਤੇ ਜ਼ੋਰ ਦਿੱਤਾ ਹੈ , ਇਸ ਦੇ ਨਾਲ ਹੀ ਪਾਰਟੀ ਨੇ ਨੌਜਵਾਨ ਦੇ ਵਿਕਾਸ ਨਾਲ ਸਬੰਧਤ ਮੁੱਦੇ ਦਾ ਐਲਾਨ ਕੀਤਾ ਹੈ , ਮਿਡਲ ਕਲਾਸ ਵਰਗ ਅਤੇ 10 ਫੀਸਦੀ ਪਹਿਲ ਦੇ ਕੋਟੇ ਨੂੰ ਵੀ ਪੂਰੇ ਜੋਸ਼ ਵਿੱਚ ਚੁੱਕਿਆ ਗਿਆ ਹੈ.,ਪਿਛਲੇ ਪੰਜ ਸਾਲ ਵਿੱਚ ਕੀਤੇ ਵਿਕਾਸ ਨੂੰ ਵੀ ਭਾਜਪਾ ਦੇ ਚੋਣ ਮਨੋਰਥ ਪੱਤਰ ਪੇਸ਼ ਕੀਤਾ ਗਿਆ ਹੈ , ਰੁਜ਼ਗਾਰ ਅਤੇ ਸਵੈ ਰੁਜ਼ਗਾਰ ਦੇ ਮੌਕਿਆਂ ਦੀ ਵੀ ਵਿਆਖਿਆ ਕੀਤੀ ਗਈ ਹੈ |

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ 2014 ਦੇ ਮਤੇ ਉੱਤੇ ਸਾਨੂੰ ਦੇਸ਼ ਨੇ ਬਹੁਮਤ ਦਿੱਤਾ ਸੀ , ਪੂਰੇ ਬਹੁਮਤ ਦੇ ਬਾਵਜੂਦ, ਅਸੀਂ ਹੋਰ ਪਾਰਟੀਆਂ ਨਾਲ ਮਿਲ ਕੇ ਐਨਡੀਏ ਸਰਕਾਰ ਬਣਾਈ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ, ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਪੰਜ ਸਾਲ ਦੇ ਕਾਰਜਕਾਲ ਦੌਰਾਨ, ਸਾਡੀ ਸਰਕਾਰ ਨੇ ਦੇਸ਼ ਦੇ ਇਤਿਹਾਸ ਵਿਚ ਇਤਿਹਾਸਕ ਕੰਮ ਕੀਤਾ ਹੈ, ਇਹ ਪੰਜ ਸਾਲ ਵਿਕਾਸ ਲਈ ਜਾਣੇ ਜਾਣਗੇ , ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ਵਿਚ ਅਸਥਿਰਤਾ ਖਤਮ ਕਰ ਦਿੱਤੀ ਹੈ. ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਨੇ 50 ਕਰੋੜ ਲੋਕਾਂ ਨੂੰ ਗਰੀਬੀ ਦੇ ਪੱਧਰ ਤੋਂ ਉਪਰ ਚੁੱਕਿਆ ਹੈ , ਅੱਜ ਦੇਸ਼ ਸੁਪਰ ਪਾਵਰ ਵਜੋਂ ਉਭਰਿਆ ਹੈ , ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ 2014 ਵਿੱਚ 11 ਨੰਬਰ ਤੇ ਸੀ ਜੋ ਛੇਵੀਂ ਵੱਡੀ ਅਰਥ ਵਿਵਸਥਾ ਹੈ |


ਭਾਜਪਾ ਦੇ ਮੈਨੀਫੈਸਟੋ ਦੇ ਮੁੱਖ ਬਿੰਦੂ - 

1) ਯੂਨੀਵਰਸਲ ਸਿਵਲ ਕੋਡ
2) ਗੈਰ ਕਾਨੂੰਨੀ ਘੁਸਪੈਠ ਨੂੰ ਰੋਕਣਾ 
3) ਫ਼ੌਜ ਨੂੰ ਮਜ਼ਬੂਤ ਕੀਤਾ ਜਾਵੇਗਾ
4) ਧਾਰਾ 370 ਹਟਾਈ ਜਾਵੇਗੀ 
5) ਸਿਟੀਜ਼ਨਸ਼ਿਪ ਸੰਸ਼ੋਧਨ ਬਿਲ ਨੂੰ ਪਾਸ ਕੀਤਾ ਜਾਵੇਗਾ 
6) ਰਾਮ ਮੰਦਰ ਦੀਆਂ ਸੰਭਾਵਨਾਵਾਂ
7) ਕਿਸਾਨ / ਪੈਨਸ਼ਨ