ਬੀ ਜੇ ਪੀ ਦੇ ਆਗੂ ਵਿਜੇ ਸਾਂਪਲਾ ਦਾ ਕੀਤਾ ਵੱਡੀ ਪੱਧਰ ਤੇ ਵਿਰੋਧ : ਕਿਸਾਨ ਆਗੂ

by vikramsehajpal

ਮਾਨਸਾ ( ਐਨ ਆਰ ਆਈ ਮੀਡਿਆ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈ ਕੇ ਵਿਖੇ ਬੀ ਜੇ ਪੀ ਦੇ ਵਿਜੇ ਸਾਂਪਲਾ ਦੇ ਆਉਣ ਦਾ ਸਖ਼ਤ ਵਿਰੋਧ ਕੀਤਾ ਗਿਆ ਪਿੰਡ ਫਫੜੇ ਭਾਈਕੇ ਵੱਲੋਂ ਆਉਣ ਵਾਲੇ ਸਾਰੇ ਰਸਤਿਆਂ ਤੇ ਕਿਸਾਨਾਂ ਨੇ ਨਾਕੇ ਲਾ ਕੇ ਚੌਕਸੀ ਰੱਖੀ ਹੋਈ ਸੀ ਤਾਂ ਕਿ ਵਿਜੇ ਸਾਂਪਲਾ ਨੂੰ ਪਿੰਡ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ ਇਸ ਨਾਕਿਆਂ ਤੇ ਵੱਖ ਵੱਖ ਆਗੂਆਂ ਨੇ ਉਨ੍ਹਾਂ ਦੋਸ਼ ਲਾਇਆ ਕਿ ਵਿਜੇ ਸਾਂਪਲਾ ਬੋਟਾਂ ਦੀ ਸਰਗਰਮੀ ਕਰਦਿਆਂ ਬੀ ਜੇ ਪੀ ਦੀ ਚੋਣ ਨੀਤੀ ਪਛੜੀਆਂ ਜਾਤਾਂ ਦੇ ਉਮੀਦਵਾਰਾਂ ਨੂੰ ਮੁੱਖ ਮੰਤਰੀ ਬਣਾਵੇਗੀ ਜਦੋਂਕਿ ਪਛੜੀਆਂ ਜਾਤਾਂ ਦੇ ਬੀਜੇਪੀ ਸਰਕਾਰਾਂ ਵਿੱਚ ਪਹਿਲਾਂ ਵੀ ਮੰਤਰੀ ਹਨ ਅਤੇ ਭਾਰਤ ਦੇ ਰਾਸ਼ਟਰਪਤੀ ਵੀ ਪਛੜੀਆਂ ਸ਼੍ਰੇਣੀਆਂ ਵਿੱਚੋਂ ਹੀ ਹਨ ਪਰ ਪਛੜੀਆਂ ਜਾਤਾਂ ਤੇ ਯੂ ਪੀ ਅਤੇ ਗੁਜਰਾਤ ਦੀ ਬੀਜੇਪੀ ਦੀ ਸਰਕਾਰ ਵਿੱਚ ਕਿੰਨੇ ਜਾਬਰ ਦਾ ਸ਼ਿਕਾਰ ਹੋ ਰਹੇ ਹਨ ਆਗੂਆਂ ਦੋਸ਼ ਲਾਇਆ ਕਿ ਬੀਜੇਪੀ ਕੋਲ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਰਾਹੀਂ ਰਾਜ ਸਭਾ ਤੇ ਕਬਜ਼ਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਫਾਇਦੇ ਦੇ ਕੇ ਉਨ੍ਹਾਂ ਦੀ ਸੇਵਾ ਕਰ ਰਹੇ ਹਨ ਜਦੋਂ ਕਿ ਲੋਕਾਂ ਨੂੰ ਕੁਝ ਦੇਣ ਦੀ ਨੀਤੀ ਨਹੀਂ ਇਸ ਮੌਕੇ ਸਰਵਨ ਸਿੰਘ ਬੋੜਾਵਾਲ ਰਾਮ ਫਲ ਚੱਕ ਅਲੀਸ਼ੇਰ ਇਕਬਾਲ ਸਿੰਘ ਬਲਵਿੰਦਰ ਸ਼ਰਮਾ ਖਿਆਲਾ ਸੱਤਪਾਲ ਬਰ੍ਹੇ ਤਾਰਾ ਚੰਦ ਬਰੇਟਾ ਤੇਜ ਸਿੰਘ ਚਕੇਰੀਆਂ ਜਸਵੰਤ ਸਿੰਘ ਬੀਰੋਕੇ ਮੇਜਰ ਸਿੰਘ ਦੂਲੋਵਾਲ ਗੁਰਚਰਨ ਸਿੰਘ ਭੀਖੀ ਗੁਰਜੰਟ ਮਘਾਣੀਆਂ ਜਗਦੇਵ ਚਕੇਰੀਆਂ