by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਦੇ ਕਈ ਆਗੂ ਅੰਦਰਖਾਤੇ ਨਾਰਾਜ਼ ਚੱਲ ਰਹੇ ਹਨ। ਸੁਨੀਲ ਜਾਖੜ ਪਾਰਟੀ 'ਚ ਸ਼ਾਮਲ ਹੋਣ ਸਮੇਂ ਇਕੱਲੇ ਹੀ ਆਏ ਹਨ ਅਤੇ ਉਨ੍ਹਾਂ ਨਾਲ ਕਿਸੇ ਵੱਡੇ ਕਾਂਗਰਸੀ ਆਗੂ ਨੇ ਤਾਂ ਕੀ ,ਕਿਸੇ ਕਾਂਗਰਸੀ ਵਰਕਰ ਨੇ ਵੀ ਭਾਜਪਾ ਜੁਆਇਨ ਨਹੀਂ ਕੀਤੀ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਇਕ ਵਾਰ ਉਪ ਚੋਣਾਂ ਵਿਚ ਹੀ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ ਅਤੇ ਜਾਖੜ ਦੀ ਇਸ ਜਿੱਤ ਪਿੱਛੇ ਕਾਂਗਰਸ ਦੀ ਮਾਝਾ ਬ੍ਰਿਗੇਡ ਦੀ ਵੱਡੀ ਭੂਮਿਕਾ ਰਹੀ ਸੀ। ਮਾਝਾ ਬ੍ਰਿਗੇਡ ਦੇ ਦਮ ’ਤੇ ਹੀ ਜਾਖੜ ਇਹ ਚੋਣਾਂ ਜਿੱਤ ਸਕੇ ਸਨ। ਭਾਜਪਾ ਵਰਗੀ ਅਨੁਸ਼ਾਸਿਤ ਪਾਰਟੀ 'ਚ ਜਾਖੜ ਦੇ ਲੰਬੇ ਸਮੇਂ ਤੱਕ ਟਿਕਣ ਨੂੰ ਲੈ ਕੇ ਵੀ ਸਵਾਲ ਚੁੱਕੇ ਜਾਣ ਲੱਗੇ ਹਨ।