by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਹਾਈਕਮਾਂਡ ਨੇ ਪੰਜਾਬ ਲਈ 17 ਮੈਬਰੀ ਕੌਰ ਕਮੇਟੀ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਕੌਰ ਕਮੇਟੀ 'ਚ ਕਾਂਗਰਸ ਛੱਡ ਕੇ ਆਏ ਆਗੂਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਸ ਕਮੇਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਕੁਮਾਰ ਜਾਖੜ, ਸੋਮ ਪ੍ਰਕਾਸ਼, ਸਰਬਜੀਤ ਸਿੰਘ ਵਿਰਕ ,ਰਜਿੰਦਰ ਭੰਡਾਰੀ ਜਸਵਿੰਦਰ ਢਿਲੋਂ, ਵਿਜੇ ਸਾਂਪਲਾ, ਇਕਬਾਲ ਸਿੰਘ ਲਾਲਪੁਰਾ, ਨਰਿੰਦਰ ਰੈਣਾ ਸਮੇਤ ਹੋਰ ਵੀ ਸੂਬਾ ਜਨਰਲ ਸਕੱਤਰਾਂ ਨੂੰ ਕੌਰ ਕਮੇਟੀ 'ਚ ਸ਼ਾਮਲ ਕੀਤਾ ਗਿਆ। ਦੱਸ ਦਈਏ ਕਿ ਭਾਜਪਾ ਵਲੋਂ 9 ਮੈਬਰੀ ਸੂਬਾ ਵਿੱਤ ਕਮੇਟੀ ਦਾ ਗਠਨ ਕੀਤਾ ਗਿਆ। ਇਹ ਕਮੇਟੀ 'ਚ ਸੰਜੀਵ ਖੰਨਾ, ਗੁਰਦੇਵ ਸ਼ਰਮਾ,ਅਰਵਿੰਦ ਖੰਨਾ ਸਮੇਤ ਹੋਰ ਵੀ ਮੈਬਰ ਸ਼ਾਮਲ ਹਨ।