ਭਾਜਪਾ ਨੇ ਪੰਜਾਬ ਦਾ ਪਹਿਲਾ ਉਮੀਦਵਾਰ ਐਲਾਨਿਆ

by

ਚੰਡੀਗੜ : ਭਾਜਪਾ ਨੇ ਅੰਮਿ੍ਤਸਰ ਤੋਂ ਸਿੱਖ ਚਿਹਰੇ ਵਜੋਂ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਉਮੀਦਵਾਰ ਐਲਾਨਿਆ ਹੈ। ਪੁਰੀ ਪਹਿਲੀ ਵਾਰ ਚੋਣ ਲੜਨਗੇ ਹਾਲਾਂਕਿ ਉਹ ਰਾਜ ਸਭਾ ਮੈਂਬਰ ਹਨ। ਇਸ ਤੋਂ ਪਹਿਲਾ ਉਨ੍ਹਾਂ ਕੋਈ ਚੋਣ ਨਹੀਂ ਲੜੀ ਅਤੇ ਸਾਲ 2014 ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ।ਭਾਜਪਾ ਵੱਲੋਂ ਅਕਾਲੀ ਦਲ ਨਾਲ ਮਿਲ ਕੇ ਤਿੰਨ ਸੀਟਾਂ 'ਤੇ ਚੋਣ ਲੜੀ ਜਾ ਰਹੀ ਹੈ। ਐਤਵਾਰ ਨੂੰ ਭਾਜਪਾ ਨੇ ਪੰਜਾਬ ਦਾ ਪਹਿਲਾ ਉਮੀਦਵਾਰ ਐਲਾਨਿਆ ਹੈ। 

ਜਦੋਂਕਿ ਹੁਸ਼ਿਆਰਪੁਰ (ਰਾਖਵਾਂ) ਅਤੇ ਗੁਰਦਾਸਪੁਰ ਤੋਂ ਅਜੇ ਤਕ ਭਾਜਪਾ ਵੱਲੋਂ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ ਗਏ।ਹੁਸ਼ਿਆਰਪੁਰ ਤੋਂ ਵਿਧਾਇਕ ਸੋਮ ਪ੍ਰਕਾਸ਼ ਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵਿਚਕਾਰ ਟਿਕਟ ਲੈਣ ਲਈ ਸਿਆਸੀ ਗੋਟੀਆਂ ਫਿੱਟ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਗੁਰਦਾਸਪੁਰ ਤੋਂ ਫਿਲਮ ਸਟਾਰ ਸੰਨੀ ਦਿਓਲ ਨੂੰ ਭਾਜਪਾ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ।