ਮੁੜ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਿਆ ਬਿਲ ਗੇਟਸ

by mediateam

ਵਾਸ਼ਿੰਗਟਨ ਡੈਸਕ (Vikram Sehajpal) : ਮਾਈਕਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਇੱਕ ਵਾਰ ਮੁੜ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਐਮਾਜ਼ੋਨ ਦੇ ਤਿਮਾਹੀ ਨਤੀਜੇ ਆਉਣ ਤੋਂ ਬਾਅਦ ਬੇਜੋਸ ਦੀ ਸਟਾਕ ਵੈਲਿਊ ਵਿਚ ਕਰੀਬ ਸੱਤ ਅਰਬ ਡਾਲਰ ਦੀ ਕਮੀ ਆਈ ਹੈ। 

ਖਰਾਬ ਤਿਮਾਹੀ ਨਤੀਜਿਆਂ ਕਾਰਨ ਵੀਰਵਾਰ ਨੂੰ ਐਮਾਜ਼ੋਨ ਦੇ ਸ਼ੇਅਰਾਂ ਵਿਚ ਸੱਤ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਬੇਜੋਸ ਦੀ ਜਾਇਦਾਦ ਘਟ ਕੇ 103.9 ਅਰਬ ਡਾਲਰ (727 ਲੱਖ ਕਰੋੜ ਰੁਪਏ ਤੋਂ ਕੁਝ ਹੀ ਜ਼ਿਆਦਾ) ਬਚੀ। 

ਦੱਸਣਯੋਗ ਹੈ ਕਿ 24 ਸਾਲਾਂ ਤੱਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਬਿਲ ਗੇਟਸ ਨੂੰ ਪਿੱਛੇ ਛੱਡਦੇ ਹੋਏ ਪਿਛਲੇ ਸਾਲ ਬੇਜੋਸ ਸਭ ਤੋਂ ਵੱਡੇ ਧਨ ਕੁਬੇਰ ਬਣ ਗਏ ਸਨ। ਬੇਜੋਸ 160 ਅਰਬ ਡਾਲਰ ਦੀ ਜਾਇਦਾਦ ਤੱਕ ਪੁੱਜਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਸਨ। ਹੁਣ ਇੱਕ ਵਾਰ ਫੇਰ ਮੁੜ ਗੇਟਸ ਪਹਿਲੇ ਸਥਾਨ 'ਤੇ ਕਾਬਜ਼ ਹੋ ਗਏ ਹਨ।