ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੂਤਰਾਂ ਨੇ ਇੱਕ ਮੀਡੀਆ ਹਾਊਸ ਨੂੰ ਦੱਸਿਆ ਕਿ ਲਾਰੇਂਸ ਬਿਸ਼ਨੋਈ ਨੇ ਖੁਲਾਸਾ ਕੀਤਾ ਹੈ ਕਿ ਅਭਿਨੇਤਾ ਨੂੰ ਮਾਰਨ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਉਸ ਨੇ ਕਿਹਾ ਕਿ ਉਹ ਚਿੰਕਾਰਾ ਦੇ ਸ਼ਿਕਾਰ ਨੂੰ ਲੈ ਕੇ ਸਲਮਾਨ ਖਾਨ ਤੋਂ ਨਾਰਾਜ਼ ਸੀ ਕਿਉਂਕਿ ਹਰਿਆਣਾ, ਰਾਜਸਥਾਨ ਤੇ ਪੰਜਾਬ 'ਚ ਬਿਸ਼ਨੋਈ ਭਾਈਚਾਰੇ ਨੂੰ ਚਿੰਕਾਰੇ ਬਹੁਤ ਪਿਆਰੇ ਹਨ।
ਲਾਰੇਂਸ ਬਿਸ਼ਨੋਈ ਨੇ ਕਿਹਾ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਦੀ ਕਿਸਮਤ ਦਾ ਫੈਸਲਾ ਕੋਈ ਅਦਾਲਤ ਨਹੀਂ ਕਰੇਗੀ, ਪਰ ਉਹ ਖੁਦ। ਜੇਕਰ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਇਸ ਮਾਮਲੇ 'ਚ ਜਨਤਕ ਤੌਰ 'ਤੇ ਮੁਆਫੀ ਮੰਗਦੇ ਹਨ ਤਾਂ ਉਨ੍ਹਾਂ ਦਾ ਮਨ ਵੀ ਬਦਲ ਸਕਦਾ ਹੈ।
ਬਿਸ਼ਨੋਈ ਨੇ ਦੱਸਿਆ ਕਿ ਉਨ੍ਹਾਂ ਦਾ ਸਮਾਜ ਕਾਲੇ ਹਿਰਨ ਨੂੰ ਆਪਣੇ ਧਾਰਮਿਕ ਗੁਰੂ ਭਗਵਾਨ ਜੰਬੇਸ਼ਵਰ ਦਾ ਪੁਨਰ ਜਨਮ ਮੰਨਦਾ ਹੈ। ਇਸ ਲਈ ਉਹ ਸਲਮਾਨ ਦੇ ਸ਼ਿਕਾਰ ਦੀ ਘਟਨਾ ਤੋਂ ਬਹੁਤ ਦੁਖੀ ਹਨ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਉਨ੍ਹਾਂ ਦਾ ਭਾਈਚਾਰਾ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ ਜਦੋਂ ਤੱਕ ਉਹ ਕਾਲੇ ਹਿਰਨ ਨੂੰ ਮਾਰਨ ਲਈ ਜਨਤਕ ਤੌਰ 'ਤੇ ਮੁਆਫੀ ਨਹੀਂ ਮੰਗਦਾ। ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਨੇ ਚਿਤਾਵਨੀ ਦਿੱਤੀ ਹੈ ਕਿ ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ 'ਚ ਅਦਾਕਾਰ ਨੂੰ ਕਦੇ ਮੁਆਫ ਨਹੀਂ ਕੀਤਾ ਜਾਵੇਗਾ।