ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਟਾਬਰੀ ਦੇ ਅਧੀਨ ਆਉਂਦੇ ਕਾਦੀਆਂ ਜੰਗਲ ’ਚ ਮੋਟਰਸਾਈਕਲ ਸਵਾਰ 4 ਨੌਜਵਾਨਾਂ ਨੇ ਇਕ ਥ੍ਰੀ-ਵ੍ਹੀਲਰ ਨੂੰ ਰੋਕ ਕੇ ਹਥਿਆਰ ਦੇ ਜ਼ੋਰ ’ਤੇ 1 ਲੱਖ 90 ਹਜ਼ਾਰ ਰੁਪਏ ਦੀ ਲੁੱਟ ਲਈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਿੱਲ ਰੋਡ ’ਤੇ ਹਾਰਡਵੇਅਰ ਦੀ ਦੁਕਾਨ ਹੈ। ਉਨ੍ਹਾਂ ਨੇ ਆਪਣੇ ਇਕ ਮੁਲਾਜ਼ਮ ਨੂੰ ਸਮਾਨ ਦੇਣ ਲਈ ਭੇਜਿਆ ਸੀ ਅਤੇ ਉਸੇ ਦੌਰਾਨ ਉਨ੍ਹਾਂ ਨੇ ਆਪਣੇ ਥ੍ਰੀ-ਵ੍ਹੀਲਰ ਨੂੰ ਵੀ ਨਾਲ ਭੇਜਿਆ ਸੀ।
ਜਿੱਥੋਂ ਆਉਂਦੇ ਸਮੇਂ ਹਾਰਡੀ ਵਰਲਡ ਕੋਲ ਕੁੱਝ ਲੋਕ ਮੋਟਰਸਾਈਕਲ ’ਤੇ ਉਨ੍ਹਾਂ ਦੇ ਪਿੱਛੇ ਲੱਗ ਗਏ। ਉਹ ਕਾਦੀਆਂ ਜੰਗਲ ਕੋਲ ਪੁੱਜੇ ਤਾਂ ਮੋਟਰਸਾਈਕਲ ਸਵਾਰ ਲੋਕਾਂ ਨੇ ਉਨ੍ਹਾਂ ਦੇ ਥ੍ਰੀ-ਵ੍ਹੀਲਰ ਨੂੰ ਰੋਕ ਲਿਆ ਅਤੇ ਇਕ ਲੁਟੇਰੇ ਨੇ ਦਾਤਰ ਕੱਢ ਕੇ ਥ੍ਰੀ-ਵ੍ਹੀਲਰ ਚਾਲਕ ਦੀ ਧੌਣ ’ਤੇ ਰੱਖ ਦਿੱਤਾ। ਲੁਟੇਰਿਆਂ ਨੇ ਮਨਪ੍ਰੀਤ ਸਿੰਘ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਲੁਟੇਰੇ ਉਸ ਦੇ ਹੱਥ ਵਿਚ ਫੜ੍ਹੇ 1 ਲੱਖ 90 ਹਜ਼ਾਰ ਕੈਸ਼ ਵਾਲੇ ਥੈਲੇ ਨੂੰ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।