ਮੁੰਬਈ- ਬਿੱਗ ਬੌਸ ਦੇ ਘਰ 'ਚ ਇਨੀ-ਦਿਨੀਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਕਾਫੀ ਸੁਰਖੀਆ ਬਟੋਰ ਰਹੀ ਹੈ। ਕਦੇ ਦੋਵੇਂ ਇਕ-ਦੂਜੇ ਦੇ ਬਹੁਤ ਕਰੀਬ ਦਿਖਾਈ ਦਿੰਦੇ ਹਨ ਤੇ ਕਦੇ ਇਕ-ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਹਾਲ ਹੀ 'ਚ ਪ੍ਰਸਾਰਿਤ ਹੋਏ ਇਕ ਪ੍ਰੋਮੋ 'ਚ ਸਿਧਾਰਥ ਤੇ ਸ਼ਹਿਨਾਜ਼ ਦੀ ਜ਼ਬਰਦਸਤ ਤਕਰਾਰ ਦੇਖਣ ਨੂੰ ਮਿਲੀ। ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਸ਼ਹਿਨਾਜ਼ ਨੇ ਗੁੱਸੇ 'ਚ ਆ ਕੇ ਸਿਧਾਰਥ ਸ਼ੁਕਲਾ ਨੂੰ ਥੱਪੜ ਵੀ ਮਾਰ ਦਿੰਦੀ ਹੈ।
Link: https://www.instagram.com/p/B695n2hg1W0/?utm_source=ig_web_copy_link
ਦਰਅਸਲ ਸਿਧਾਰਥ, ਸ਼ਹਿਨਾਜ਼ ਨਾਲ ਮਜ਼ਾਕ ਕਰ ਰਹੇ ਸੀ। ਸਿਧਾਰਥ, ਮਾਹਿਰਾ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ, ਮਾਹਿਰਾ ਤੂੰ ਕਿੰਨੀ ਚੰਗੀ ਲੜਕੀ ਹੈ, ਪਤਾ ਨਹੀਂ ਲੋਕ ਤੇਰੇ ਕੋਲੋਂ ਕਿਉਂ ਸੜਦੇ ਹਨ। ਸਿਧਾਰਥ ਦੇ ਇਸ ਕੁਮੈਂਟਸ ਤੋਂ ਪ੍ਰੇਸ਼ਾਨ ਹੋਈ ਸ਼ਹਿਨਾਜ਼ ਕਹਿੰਦੀ ਹੈ, ਤੂੰ ਚੁੱਪ ਕਰ ਮੈਨੂੰ ਪ੍ਰੇਸ਼ਾਨ ਨਾ ਕਰ ਪਰ ਸਿਧਾਰਥ ਫਿਰ ਵੀ ਸ਼ਹਿਨਾਜ਼ ਨੂੰ ਤੰਗ ਕਰਦੇ ਰਹਿੰਦੇ ਹਨ। ਇਹ ਸਭ ਸੁਣ ਕੇ ਸ਼ਹਿਨਾਜ਼ ਆਪਣਾ ਕੰਟਰੋਲ ਖੋਹ ਬੈਠਦੀ ਹੈ ਅਤੇ ਚੀਕਦੀ ਹੋਈ ਰੋਣ ਲੱਗਦੀ ਹੈ। ਇਸ ਤੋਂ ਬਾਅਦ ਜਦੋਂ ਸ਼ਹਿਨਾਜ਼ ਆਪਣੇ ਬੈੱਡ ’ਤੇ ਲੇਟੀ ਹੁੰਦੀ ਹੈ ਤਾਂ ਸਿਧਾਰਥ ਉਸ ਕੋਲ ਜਾਂਦੇ ਹਨ ਅਤੇ ਸ਼ਹਿਨਾਜ਼ ਕਹਿੰਦੀ ਹੈ ਕਿ ਤੂੰ ਹਮੇਸ਼ਾ ਮੈਨੂੰ ਰੁਆਉਂਦਾ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਫਿਰ ਆਪਣਾ ਆਪਾ ਖੋਹ ਬੈਠਦੀ ਹੈ ਤੇ ਸਿਧਾਰਥ ਨੂੰ ਜ਼ੋਰ ਨਾਲ ਥੱਪੜ ਮਾਰ ਦਿੰਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।