Bigg Boss: 'ਬਿੱਗ ਬੌਸ 13' ਦਾ ਪਿਛਲਾ ਹਫ਼ਤਾ ਜਿੰਨਾ ਚੀਕ-ਚਿਹਾੜੇ ਵਾਲਾ ਨਿਕਲਿਆ ਇਸ ਹਫ਼ਤੇ ਦੀ ਸ਼ੁਰੂਆਤ ਓਨੇ ਹੀ ਰੋਮਾਂਸ ਨਾਲ ਹੋਣ ਵਾਲੀ ਹੈ ਤੇ ਰੋਮਾਂਸ ਵੀ ਦੋ ਅਜਿਹੇ ਮੈਂਬਰਾਂ ਵਿਚਕਾਰ ਹੋਵੇਗਾ ਜਿਹੜੇ ਇਕ-ਦੂਸਰੇ ਦੇ ਜਾਨੀ ਦੁਸ਼ਮਣ ਹਨ। ਆਗਾਮੀ ਐਪੀਸੋਡ 'ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਰੋਮਾਂਟਿਕ ਮੂਡ 'ਚ ਨਜ਼ਰ ਆਉਣਗੇ। ਸਿਧਾਰਥ ਤੇ ਰਸ਼ਮੀ ਵਿਚਕਾਰ ਸ਼ੋਅ ਦੀ ਸ਼ੁਰੂਆਤ ਤੋਂ ਹੀ ਖਿੱਚੋਤਾਣ ਦਿਸੀ ਹੈ। ਦੋਵਾਂ ਦੇ ਕਾਫ਼ੀ ਝਗੜੇ ਹੋਏ ਹਨ ਜਿਨ੍ਹਾਂ ਤੋਂ ਘਰਵਾਲੇ ਵੀ ਪਰੇਸ਼ਾਨ ਹੋ ਗਏ ਹਨ, ਪਰ ਹੁਣ ਦੋਵਾਂ ਵਿਚਕਾਰ ਰੋਮਾਂਸ ਹੁੰਦਾ ਨਜ਼ਰ ਆਵੇਗਾ ਤੇ ਦੋਵਾਂ ਨੂੰ ਰੋਮਾਂਸ ਕਰਦਿਆਂ ਦੇਖ ਘਰ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ।
ਕਲਰਜ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੋਵਾਂ ਦੇ ਰੋਮਾਂਸ ਦੀ ਇਕ ਵੀਡੀਓ 'ਚ ਟਵੀਟ ਕੀਤਾ ਹੈ ਜਿਸ ਵਿਚ ਦੋਵੇਂ ਪੂਲ 'ਚ ਰੋਮਾਂਸ ਕਰਦੇ ਦਿਸ ਰਹੇ ਹਨ। ਅਸਲ ਵਿਚ ਇਸ ਸ਼ੋਅ 'ਚ ਆਉਣ ਤੋਂ ਪਹਿਲਾਂ ਸਿਧਾਰਥ ਤੇ ਰਸ਼ਮੀ ਇਕ ਟੀਵੀ ਸੀਰੀਅਲ 'ਦਿਲ ਸੇ ਦਿਲ ਤਕ' 'ਚ ਕੰਮ ਕਰ ਚੁੱਕੇ ਹਨ। ਉਸ ਸੀਰੀਅਲ 'ਚ ਦੋਵਾਂ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਉਸ ਸੀਰੀਅਲ 'ਚ ਆਨ-ਸਕ੍ਰੀਨ ਦੋਵਾਂ ਦੀ ਕੈਮਿਸਟਰੀ ਕਾਫ਼ੀ ਚੰਗੀ ਲੱਗੀ ਸੀ। ਬਿੱਗ ਬੌਸ ਦੇ ਘਰ 'ਚ ਅੱਜ ਦੋਵਾਂ ਦੀ ਉਹੀ ਕੈਮਿਸਟਰੀ ਦੁਹਰਾਈ ਜਾਵੇਗੀ।
ਆਉਣ ਵਾਲੇ ਐਪੀਸੋਡ 'ਚ ਦਿਖਾਇਆ ਜਾਵੇਗਾ ਕਿ ਸਾਰੇ ਘਰਵਾਲੇ ਲਿਵਿੰਗ ਏਰੀਆ 'ਚ ਇਕੱਠੇ ਹੁੰਦੇ ਹਨ। ਉਸ ਤੋਂ ਬਾਅਦ ਉਨ੍ਹਾਂ ਸਾਹਮਣੇ ਟੀਵੀ 'ਤੇ ਸਿਧਾਰਥ ਤੇ ਰਸ਼ਮੀ ਦੇ ਸੀਰੀਅਲ ਦੀ ਇਕ ਕਲਿੱਪ ਚਲਦੀ ਹੈ। ਇਹ ਦੇਖ ਕੇ ਘਰਵਾਲੇ ਕਾਫ਼ੀ ਖ਼ੁਸ਼ ਹੁੰਦੇ ਹਨ। ਇਸ 'ਤੇ ਸਨ੍ਹਾ ਕਹਿੰਦੀ ਹੈ ਕਿ ਤੁਸੀਂ ਦੋਵੇਂ ਇਕੱਠੇ ਕਿੰਨੇ ਵਧੀਆ ਲਗਦੇ ਹੋ, ਤੁਸੀਂ ਇਕੱਠੇ ਕਿਉਂ ਨਹੀਂ ਰਹਿੰਦੇ। ਇਸ ਤੋਂ ਬਾਅਦ ਸਿਧਾਰਥ ਤੇ ਰਸ਼ਮੀ ਬੈੱਡਰੂਮ ਤੋਂ ਲੈ ਕੇ ਸਵੀਮਿੰਗ ਪੂਲ ਤਕ ਰੋਮਾਂਸ ਕਰਦੇ ਦਿਸਣਗੇ।
ਦੇਖੋ ਵੀਡੀਓ...
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।