ਮੁੰਬਈ: 'ਬਿੱਗ ਬੌਸ 13' 'ਚ ਘਰ ਦਾ ਹਰ ਮੈਂਬਰ ਵੱਖ-ਵੱਖ ਕਾਰਨਾਂ ਕਰ ਕੇ ਚਰਚਾ 'ਚ ਹਨ। ਸ਼ਹਿਨਾਜ਼ ਆਪਣੀ ਕਿਊਟਨੈਸ ਲਈ ਫੇਮਸ ਹੋ ਰਹੀ ਹੈ ਤਾਂ ਸਿਧਾਰਥ ਡੇਅ ਆਪਣੀ ਬਦਤਮੀਜ਼ੀ ਲਈ ਟਰੋਲ ਹੋ ਰਹੇ ਹਨ ਪਰ ਘਰ ਦੇ ਦੋ ਮੈਂਬਰ ਅਜਿਹੇ ਹਨ ਜੋ ਸ਼ੁਰੂਆਤ 'ਚ ਹੀ ਆਪਸ 'ਚ ਲੜਨ ਕਾਰਨ ਚਰਚਾ 'ਚ ਹਨ। ਅਸੀਂ ਗੱਲ ਕਰ ਰਹੇ ਹਾਂ ਰਸ਼ਿਮ ਦੇਸਾਈ ਤੇ ਸਿਧਾਰਥ ਸ਼ੁਕਲਾ ਦੀ। ਸਿਧਾਰਥ ਤੇ ਰਸ਼ਿਮ ਬਿੱਗ ਬੌਸ ਤੋਂ ਪਹਿਲਾਂ 'ਦਿਲ ਸੇ ਦਿਲ ਤਕ' 'ਚ ਇਕੱਠਿਆਂ ਕੰਮ ਕਰ ਚੁੱਕੇ ਹਨ ਤੇ ਉਸ ਸੀਰੀਅਲ 'ਚ ਦੋਵਾਂ ਦੀ ਕਾਫੀ ਚੰਗੀ ਬਾਡਿੰਗ ਦਿਖਾਈ ਗਈ ਸੀ। ਯਾਨੀ ਦੋਵੇਂ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਨ।
ਰਸ਼ਿਮ ਤੇ ਸਿਧਾਰਥ ਨੂੰ ਅਕਸਰ ਲੜਦੇ ਦੇਖਿਆ ਜਾਂਦਾ ਹੈ, ਦੋਵਾਂ 'ਚ ਬਿਲਕੁੱਲ ਨਹੀਂ ਬਣਦੀ ਤੇ ਇਹ ਗੱਲ਼ ਸ਼ੋਅ 'ਚ ਸਾਫ ਨਜ਼ਰ ਆਉਂਦੀ ਹੈ ਪਰ ਇਨ੍ਹੀਂ ਨਫਰਤ ਦੇ ਪਿੱਛੇ ਕੀ ਕਾਰਨ ਹੈ ਇਹ ਸਵਾਲ ਸਾਰਿਆਂ ਦੇ ਦਿਮਾਗ 'ਚ ਰਹਿੰਦਾ ਹੈ। ਕਈ ਵਾਰ ਘਰਵਾਲਿਆਂ ਨੂੰ ਆਪਸ 'ਚ ਇਹ ਗੱਲ ਕਰਦੇ ਦੇਖਿਆ ਗਿਆ ਹੈ ਕਿ ਰਸ਼ਿਮ ਤੇ ਸਿਧਾਰਥ ਵਿਚਕਾਰ ਇੰਨੀ ਨਫ਼ਰਤ ਕਿਉਂ ਹੈ? ਹੁਣ ਇਹ ਸਵਾਲ ਸ਼ੋਅ ਦੀ ਗੈਸਟ ਫਰਾਹ ਖ਼ਾਨ ਨੇ ਉਨ੍ਹਾਂ ਨੂੰ ਕਰਨ ਵਾਲੀ ਹੈ। ਬਿੱਗ ਬੌਸ ਦੇ ਘਰ 'ਚ ਸੋਮਵਾਰ ਨੂੰ ਅਦਾਲਤ ਬਣੇਗੀ ਜਿਸ 'ਚ ਜਜ ਹੋਵੇਗੀ ਮਸ਼ਹੂਰ ਡਾਇਰੈਕਟਰ ਤੇ ਕੋਰਿਉਗ੍ਰਾਫਰ ਫਰਾਹ ਖ਼ਾਨ।
ਫਰਾਹ ਨੇ ਆਪਣੇ ਇੰਸਟਾਗ੍ਰਾਮ 'ਤੇ 'ਬਿੱਗ ਬੌਸ ਦੀ ਅਦਾਲਤ' ਦੀ ਕਾਰਵਾਈ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਰਸ਼ਿਮ ਤੇ ਸਿਧਾਰਥ, ਫਰਾਹ ਖ਼ਾਨ ਦੇ ਸਾਹਮਣੇ ਆਪਣੀਆਂ ਦਲੀਲਾਂ ਪੇਸ਼ ਕਰਦੇ ਨਜ਼ਰ ਆਉਂਣਗੇ। ਇਸ ਦੌਰਾਨ ਕੰਟੈਸਟੈਂਟ ਫਰਾਹ ਖ਼ਾਨ ਦਾ ਵੀ ਲਿਹਾਜ਼ ਨਹੀਂ ਕਰਨਗੇ ਤੇ ਉਨ੍ਹਾਂ ਦੇ ਸਾਹਮਣੇ ਹੀ ਉਲਝ ਜਾਣਗੇ। ਦੋਵਾਂ ਨੂੰ ਇਸ ਤਰ੍ਹਾਂ ਝਗੜਦੇ ਦੇਖ ਫਰਾਹ ਖ਼ਾਨ ਵੀ ਪੁੱਛੇਗੀ ਕਿ ਆਖਿਰ ਤੁਸੀਂ ਦੋਵੇਂ ਇੰਨਾ ਕਿਉਂ ਝਗੜਦੇ ਹੋ? ਦੋ ਲੋਕ ਜਦੋਂ ਕੱਟੜ ਦੋਸਤ ਹੁੰਦੇ ਹਨ ਉਦੋਂ ਜਾ ਕੇ ਇੰਨੀ ਕੱਟੜ ਦੁਸ਼ਮਣੀ ਹੁੰਦੀ ਹੈ। ਮੈਂ ਦੋਵਾਂ ਦਾ ਰਿਲੇਸ਼ਨਸ਼ਿਪ ਜਾਣਨਾ ਚਾਹੁੰਦੀ ਹੈ। ਇਸ ਤੋਂ ਬਾਅਦ ਰਸ਼ਿਮ ਗੁੱਸੇ 'ਚ ਫਰਾਹ ਦੀ ਟੇਬਲ ਤੋਂ ਸਾਮਾਨ ਸੁੱਟ ਦਿੰਦੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।