ਮੀਡੀਆ ਡੈਸਕ: ਬਿੱਗ ਬੌਸ 13 'ਚ ਸ਼ੁਰੂਆਤ ਤੋਂ ਹੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਵਿਚਕਾਰ ਪਿਆਰੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਵਿਚਕਾਰ ਜਿੰਨੀ ਡੂੰਘੀ ਦੋਸਤੀ ਹੈ, ਦੋਵੇਂ ਲੜਾਈ ਵੀ ਉਨੀ ਹੀ ਕਰਦੇ ਹਨ ਪਰ ਹੁਣ ਲੱਗਦਾ ਹੈ ਕਿ 'ਸਿਡਨਾਜ਼' ਦੀ ਦੋਸਤੀ 'ਚ ਦਰਾਰ ਆਉਣ ਵਾਲੀ ਹੈ। ਇਸ ਵਾਰ ਸਿਧਾਰਥ, ਸ਼ਹਿਨਾਜ਼ ਨਾਲ ਜ਼ਿਆਦਾ ਨਾਰਾਜ਼ ਹੋ ਗਏ ਹਨ। ਸ਼ਹਿਨਾਜ਼ ਉਨ੍ਹਾਂ ਨੂੰ ਮਨਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਾਰ ਸਿਧਾਰਥ ਮੰਨਣ ਦੇ ਮੂਡ 'ਚ ਨਹੀਂ ਹਨ।
ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਸ਼ਹਿਨਾਜ਼, ਸਿਧਾਰਥ ਨੂੰ ਮਨਾਉਂਦੀ ਨਜ਼ਰ ਆ ਰਹੀ ਹੈ ਪਰ ਸਿਧਾਰਥ ਉਨ੍ਹਾਂ ਨਾਲ ਗੱਲ ਕਰਨ ਤੋਂ ਮੰਨਾ ਕਰ ਦਿੰਦਾ ਹੈ। ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸ਼ਹਿਨਾਜ਼, ਸਿਧਾਰਥ ਨੂੰ ਗਲ਼ੇ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਰਾਤ ਤੋਂ ਇਸ ਨੂੰ ਮੰਨਾ ਰਹੀ ਹੈ। ਇਸ 'ਤੇ ਸਿਧਾਰਥ ਕਹਿੰਦੇ ਹਨ ਕਿ ਉਹ ਹੁਣ ਇੰਟਰਸਟੇਡ ਨਹੀਂ ਹਨ। ਇਸ ਵਿਚਕਾਰ ਵਿਕਾਸ ਗੁਪਤਾ, ਸ਼ਹਿਨਾਜ਼ ਨੂੰ ਸਮਝਾਉਂਦੇ ਹਨ ਕਿ ਸਿਧਾਰਥ ਉਸ ਨੂੰ ਬਹੁਤ ਪਿਆਰ ਕਰਦਾ ਹੈ। ਇਸ ਵਿਚਕਾਰ ਸਿਧਾਰਥ, ਸ਼ਹਿਨਾਜ਼ ਨੂੰ ਕਹਿੰਦੇ ਹਨ ਤਿ ਜਦੋਂ ਤੁਹਾਡਾ ਦਿਲ ਹੁੰਦਾ ਹੈ ਤੁਸੀਂ ਗੱਲ ਕਰਦੇ ਹੋ ਤੇ ਜਦੋਂ ਦਿਲ ਨਹੀਂ ਹੁੰਦਾ ਉਦੋਂ ਨਹੀਂ ਕਰਦੇ, ਇਸ ਤਰ੍ਹਾਂ ਮੈਨੂੰ ਵੀ ਦਰਦ ਹੁੰਦਾ ਹੈ।
Video Link: https://www.instagram.com/p/B6PcmGngrwT/?utm_source=ig_web_copy_link
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।