Bigg Boss 13: ਸਿਧਾਰਥ ਸ਼ੁਕਲਾ ਤੋਂ ਬਾਅਦ ਹੁਣ ਗੌਹਰ ਖ਼ਾਨ ਨੇ ਆਸਿਮ ਰਿਆਜ਼ ‘ਤੇ ਕੱਢੀ ਭੜਾਸ

by mediateam

ਨਵੀਂ ਦਿੱਲੀ: ਟੈਲੀਵਿਜ਼ਨ ਰਿਐਲਟੀ ਸ਼ੋਅ ਬਿੱਗ ਬੌਸ 'ਚ ਅੱਜਕਲ੍ਹ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਅੱਜਕਲ੍ਹ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਦੀ ਲੜਾਈ ਹਰ ਜਗ੍ਹਾ ਸੁਰਖੀਆਂ 'ਚ ਬਣੀ ਹੋਈ ਹੈ। ਬਿੱਗ ਬੌਸ ਦੇ ਫੈਨਜ਼ ਨਾਲ ਕੁਝ ਸੈਲੇਬਸ ਵੀ ਸ਼ੋਅ 'ਤੇ ਆਪਣੇ ਵਿਚਾਰ ਤੇ ਟਿੱਪਣੀ ਦਿੰਦੇ ਰਹਿੰਦੇ ਹਨ। ਹਾਲ ਹੀ 'ਚ ਹੋਈ ਆਸਿਮ ਤੇ ਸਿਧਾਰਥ ਦੀ ਲੜਾਈ ਤੋਂ ਬਾਅਦ ਬਿੱਗ ਬੌਸ ਦੀ ਵਿਨਰ ਰਹਿ ਚੁੱਕੀ ਗੌਹਰ ਖ਼ਾਨ ਨੇ ਸਿਧਾਰਥ ਨੂੰ ਗ਼ਲਤ ਠਹਿਰਾਉਂਦਿਆਂ ਆਸਿਮ ਦਾ ਸਪੋਰਟ ਕੀਤਾ ਸੀ। ਹੁਣ ਗੌਹਰ ਆਸਿਮ ਦੇ ਰਵੱਈਏ 'ਤੇ ਭੜਕ ਗਈ ਹੈ।

ਹਾਲ ਹੀ 'ਚ ਬਿੱਗ ਬੌਸ ਦੀ ਜੇਤੂ ਰਹਿ ਚੁੱਕੇ ਅਦਾਕਾਰਾ ਗੌਹਰ ਖ਼ਾਨ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਆਸਿਮ ਦੇ ਰਵੱਈਏ ਖ਼ਿਲਾਫ਼ ਇਕ ਪੋਸਟ ਸ਼ੇਅਰ ਕੀਤੀ ਹੈ। ਗੌਹਰ ਖ਼ਾਨ ਲਿਖਦੀ ਹੈ, 'ਆਸਿਮ ਕੋਈ ਸੰਤ ਨਹੀਂ ਹੈ, ਉਸ ਨੇ ਵੀ ਆਪਣਾ ਗੇਮ ਚੰਗੀ ਤਰ੍ਹਾਂ ਖੇਡਿਆ ਹੈ, ਉਸ ਨੂੰ ਦੁਖਦੀਆਂ ਰਗਾਂ ਚੰਗੀ ਤਰ੍ਹਾਂ ਪਤਾ ਹਨ, ਯਾਦ ਹੈ ਜਦੋਂ ਉਹ ਟਾਸਕ 'ਚ ਅਗ੍ਰੈਸਿਵ ਹੋ ਗਿਆ ਸੀ ਤੇ ਮਿੱਟੀ ਨੂੰ ਮਸਲ ਕੇ ਪੌੜੀਆਂ 'ਤੇ ਸੁੱਟ ਰਿਹਾ ਸੀ, ਉਸ ਨੇ ਕੁੜੀਆਂ ਨੂੰ ਕਿਹਾ ਤਾਂ ਫਿਰ ਹੱਟ ਜਾਓ, ਉਸ ਨੇ ਵੀ ਕੁੜੀਆਂ ਨਾਲ ਕਾਫ਼ੀ ਬੁਰੀ ਤਰ੍ਹਾਂ ਗੱਲ ਕੀਤੀ ਹੈ, ਹੁਣ ਉਹ ਸਿਧਾਰਥ ਨੂੰ ਸਿਖਾ ਰਿਹਾ ਹੈ।'

ਜ਼ਿਕਰਯੋਗ ਹੈ ਕਿ ਗੌਹਰ ਖ਼ਾਨ ਨੇ ਬਿੱਗ ਬੌਸ 7 'ਚ ਹਿੱਸਾ ਲਿਆ ਸੀ। ਸ਼ੁਰੂਆਤ ਤੋਂ ਆਪਣੇ ਦੋਸਤਾਂ ਦਾ ਸਪੋਰਟ ਕਰਦੀ ਆਈ ਗੌਹਰ ਖ਼ਾਨ ਨੇ ਵਿਨਰਾ ਦੀ ਟ੍ਰਾਫੀ ਆਪਣੇ ਨਾਂ ਕਰ ਲਈ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।