Bigg Boss 13: ਰਸ਼ਮੀ ਦੇਸਾਈ ਬਾਰੇ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਛੇੜਿਆ, ਰਿਲੇਸ਼ਨਸ਼ਿਪ ਨੂੰ ਲੈ ਕੇ ਕਹੀ ਇਹ ਗੱਲ

by mediateam

Bigg Boss 13: ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 'ਚ ਜਿੱਥੇ ਟਾਸਕ ਕਾਰਨ ਤਣਾਅ ਵਧ ਜਾਂਦਾ ਹੈ ਉੱਥੇ ਹੀ ਦੂਸਰੇ ਹੋਰ ਟਾਸਕ ਵੀ ਹਨ ਜਿਹੜੇ ਕੰਟੈਸਟੈਂਸਟ ਦੀ ਦੋਸਤੀ ਮਜ਼ਬੂਤ ਕਰ ਰਹੇ ਹਨ। ਬੀਤੇ ਕਈ ਦਿਨਾਂ ਤੋਂ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਵਿਚਕਾਰ ਦੋਸਤੀ ਕਾਫ਼ੀ ਗਹਿਰੀ ਹੁੰਦੀ ਜਾ ਰਹੀ ਹੈ। ਹਾਲ ਹੀ 'ਚ ਸ਼ੋਅ 'ਚ ਦਿਖਣ ਨੂੰ ਮਿਲਿਆ ਕਿ ਸ਼ਹਿਨਾਜ਼ ਸਿਧਾਰਥ ਸ਼ੁਕਲਾ ਨਾਲ ਰਸ਼ਮੀ ਤੇ ਉਨ੍ਹਾਂ ਦੀ ਰਿਲੇਸ਼ਨ 'ਤੇ ਖੁੱਲ੍ਹ ਕੇ ਗੱਲ ਕਰ ਰਹੀ ਹੈ।


ਬੀਤੇ ਦਿਨੀਂ ਬਿੱਗ ਬੌਸ 13 'ਚ ਦਿਖਾਇਆ ਗਿਆ ਹੈ ਕਿ ਬੀਬੀ ਹੋਮ ਡਲਿਵਰੀ ਟਾਸਕ ਤੋਂ ਬਾਅਦ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦੇ ਤੇ ਰਸ਼ਮੀ ਦੇਸਾਈ ਦੀ ਰਿਲੇਸ਼ਨਸ਼ਿਪ ਬਾਰੇ ਪੁੱਛ ਰਹੀ ਹੈ। ਸ਼ਹਿਨਾਜ਼ ਨੇ ਸਿਧਾਰਥ ਨੂੰ ਪੁੱਛਿਆ ਕਿ ਕੀ ਤੁਹਾਡਾ ਰਸ਼ਮੀ ਨਾਲ ਅਫੇਅਰ ਸੀ। ਇਸ 'ਤੇ ਸਿਧਾਰਥ ਨੇ ਕਿਹਾ, 'ਤੂੰ ਮੇਰੀ ਮਾਂ ਹੈ ਕੀ?' ਇਸ ਤੋਂ ਬਾਅਦ ਸ਼ਹਿਨਾਜ਼ ਨੇ ਸਿਧਾਰਥ ਨੂੰ ਕੋਈ ਇਕ ਉਂਗਲ ਚੁਣਨ ਨੂੰ ਕਿਹਾ ਜਿਸ ਤੋਂ ਸਿਧਾਰਥ ਨੇ ਸਾਫ਼ ਤੌਰ 'ਤੇ ਮਨ੍ਹਾਂ ਕਰ ਦਿੱਤਾ।

ਸਿਧਾਰਥ ਦੇ ਮਨ੍ਹਾਂ ਕਰਨ 'ਤੇ ਸ਼ਹਿਨਾਜ਼ ਨੇ ਆਸਿਮ ਨੂੰ ਉਂਗਲ ਚੁਣਨ ਨੂੰ ਕਿਹਾ। ਆਸਿਮ ਦੇ ਇਕ ਉਂਗਲ ਚੁਣਨ 'ਤੇ ਸ਼ਹਿਨਾਜ਼ ਨੇ ਕਿਹਾ ਕਿ ਸਿਧਾਰਥ ਅੱਜ ਵੀ ਰਸ਼ਮੀ ਨੂੰ ਪਿਆਰ ਕਰਦੇ ਹਨ। ਇਹ ਸੁਣ ਕੇ ਸਿਧਾਰਥ ਵੀ ਹੱਸ ਪੈਂਦੇ ਹਨ ਜਿਸ ਤੋਂ ਬਾਅਦ ਸਹਿਨਾਜ਼ ਵੀ ਖ਼ੁਸ਼ੀ ਨਾਲ ਡਾਂਸ ਕਰਨ ਲੱਗਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਅੱਗੇ ਸਿਧਾਰਥ 'ਤੇ ਰਿਲੇਸ਼ਨਸ਼ਿਪ ਬਾਰੇ ਝੂਠ ਬੋਲਣ ਦਾ ਦੋਸ਼ ਲਗਾਉਂਦੀ ਹੈ ਪਰ ਸਿਧਾਰਥ ਨੇ ਉਸ ਦੀਆਂ ਸਾਰੀਆਂ ਗੱਲਾਂ ਨੂੰ ਮਜ਼ਾਕ 'ਚ ਹੀ ਲਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।