Bigg Boss 13: Shefali Jariwala ਨੇ ਮਾਰਿਆ Shehnaaz Gill ਨੂੰ ਥੱਪੜ, ਵੀਡੀਓ ‘ਚ ਦੇਖੋ ਬਿੱਗ ਬੌਸ ਦੇ ਘਰ ਹੰਗਾਮਾ

by

ਮੀਡੀਆ ਡੈਸਕ: ਬਿੱਗ ਬੌਸ 13 ਦਾ ਅਪਕਮਿੰਗ ਐਪੀਸੋਡ ਘਰ 'ਚ ਹੰਗਾਮਾ ਕਰਨ ਵਾਲਾ ਹੈ। Shehnaaz Gill ਤੇ Shefali Jariwala ਵਿਚਕਾਰ ਹੱਥੋਪਾਈ ਨਜ਼ਰ ਆਵੇਗੀ। ਸ਼ੈਫਾਲੀ ਜਰੀਵਾਲਾ ਨੇ ਲਗਜ਼ਰੀ ਬਜਟ ਟਾਸਕ ਦੌਰਾਨ ਸ਼ਹਿਨਾਜ਼ ਗਿੱਲ ਨੂੰ ਥੱਪੜ ਮਾਰ ਦਿੱਤਾ। ਕੈਪਟੈਂਸੀ ਟਾਸਕ ਰੱਦ ਹੋਣ ਤੋਂ ਬਾਅਦ ਬਿੱਗ ਬੌਸ ਨੇ ਲਗਜ਼ਰੀ ਟਾਸਕ ਦਾ ਐਲਾਨ ਕੀਤਾ ਤੇ ਘਰਵਾਲਿਆਂ ਨੂੰ ਦੋ ਟੀਮਾਂ 'ਚ ਵੰਡ ਦਿੱਤਾ- 'ਇਕ ਟੀਮ ਅਰਹਾਨ ਦੀ ਤੇ ਦੂਜੀ ਸ਼ਹਿਨਾਜ਼ ਦੀ।'

Watch Video: www.instagram.com/tv/B5uPqODnAaB/

ਦਿਲਚਸਪ ਗੱਲ ਇਹ ਸੀ ਕਿ ਆਸਿਮ ਰਿਆਜ ਤੇ ਸ਼ਹਿਨਾਜ਼ ਗਿੱਲ ਇਕ ਹੀ ਟੀਮ 'ਚ ਸਨ ਤੇ ਉਹ ਇਕ ਦੂਜੇ ਨਾਲ ਮਜ਼ਬੂਤੀ ਨਾਲ ਬਣੇ ਰਹਿਣ ਨੂੰ ਲੈ ਕੇ ਸਿਧਾਰਥ ਸ਼ੁਕਲਾ ਨਾਲ ਗੱਲ ਕਰਦੇ ਦਿਖੇ। ਕੈਪਟੈਂਸੀ ਟਾਸਕ 'ਚ ਸਿਧਾਰਥ ਤੇ ਆਸਿਮ ਵਿਚਕਾਰ ਧੱਕਾ-ਮੁੱਕੀ ਤੋਂ ਬਾਅਦ ਇਹ ਇਕ ਨਾਲ ਦਿਖਾਈ ਦਿੱਤੇ। ਹਾਲਾਂਕਿ ਇਸ 'ਚ ਕੋਈ ਨਵੀਂ ਗੱਲ ਨਹੀਂ ਹੈ।

ਟਾਸਕ ਵਿਚਕਾਰ ਸ਼ੈਫਾਲੀ ਜਰਾਵੀਲਾ ਨੇ ਸ਼ਹਿਨਾਜ਼ ਗਿੱਲ ਨੂੰ ਥੱਪੜ ਮਾਰ ਦਿੱਤਾ। ਸ਼ੈਫਾਲੀ ਨੇ ਦੱਸਿਆ ਕਿ ਉਸ ਨੇ ਜਾਣਬੂਝ ਕੇ ਨਹੀਂ ਕੀਤਾ ਪਰ ਸ਼ਹਿਨਾਜ਼ ਨੇ ਗੁੱਸੇ 'ਚ ਜਵਾਬ ਦਿੱਤਾ ਤੇ ਦੋਵਾਂ ਵਿਚਕਾਰ ਹੱਥੋਪਾਈ ਹੋ ਜਾਂਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।