ਸ਼ਹਿਨਾਜ਼ ਦੇ ਕੈਰੇਕਟਰ ‘ਤੇ ਚੁੱਕੀ ਸੀ ਉਂਗਲੀ, ਹੁਣ ਸ਼ੋਅ ‘ਚ ਆ ਕੇ ਸ਼ੇਫਾਲੀ ਨੇ ਮੰਗੀ ਮੁਆਫੀ

by

ਨਵੀਂ ਦਿੱਲੀ: ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਇਸ ਸੀਜ਼ਨ 'ਚ ਸ਼ੁਰੂਆਤ ਤੋਂ ਹੀ ਆਏ ਦਿਨ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਹੁਣ ਸ਼ੋਅ ਨੂੰ ਮਸਾਲੇਦਾਰ ਬਣਾਉਣ ਲਈ ਪੁਰਾਣੇ ਕੰਟੈਸਟੈਂਟਾਂ ਨੂੰ ਅੱਜ ਘਰ ਦੇ ਅੰਦਰ ਭੇਜਿਆ ਜਾਣਾ ਹੈ। ਇਸ ਦੌਰਾਨ ਸ਼ੋਅ ਦੀ ਐਕਸ ਕੰਟੈਸਟੈਂਟ ਸ਼ੇਫਾਲੀ ਬੱਗਾ ਵੀ ਸ਼ੋਅ 'ਚ ਪਹੁੰਚ ਚੁੱਕੀ ਹੈ, ਜਿਨ੍ਹਾਂ ਨੂੰ ਦੇਖ ਕੇ ਸਾਰੇ ਘਰਵਾਲੇ ਹੈਰਾਨ ਹੋ ਗਏ ਸਨ। ਬਾਅਦ 'ਚ ਸ਼ੇਫਾਲੀ ਨੇ ਸ਼ਹਿਨਾਜ਼ ਕੌਰ ਗਿੱਲ ਤੋਂ ਆਪਣੀ ਪੁਰਾਣੀ ਗਲਤੀਆਂ ਲਈ ਮੁਆਫੀ ਵੀ ਮੰਗਦੀ ਹੈ। ਹਾਲ ਹੀ 'ਚ ਕਲਰਸ ਚੈਨਲ ਦੇ ਅਧਿਕਾਰਤ ਪੇਜ ਤੋਂ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਸ਼ੇਫਾਲੀ ਬੱਗਾ ਸ਼ੋਅ 'ਚ ਦੁਬਾਰਾ ਐਂਟਰੀ ਕਰ ਰਹੀ ਹੈ। ਦਰਅਸਲ ਅੱਜ ਘਰਵਾਲਿਆਂ ਨੂੰ ਇਕ ਮਜ਼ੇਦਾਰ ਟਾਸਕ ਦਿੱਤਾ ਜਾਣ ਵਾਲਾ ਹੈ, ਜਿਸ 'ਚ ਸਾਰੇ ਘਰਵਾਲਿਆਂ ਨੂੰ ਘਰ 'ਚ ਆਏ ਹੋਏ ਮਹਿਮਾਨਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰਨਾ ਹੈ। ਇਸ ਟਾਸਕ ਦੇ ਚੱਲਦੇ ਸ਼ੋਅ 'ਚ ਸ਼ੇਫਾਲੀ ਬੱਗਾ ਨੇ ਵੀ ਐਂਟਰੀ ਲਈ ਸੀ, ਪਹਿਲਾਂ ਤਾਂ ਟਾਸਕ ਨੂੰ ਧਿਆਨ 'ਚ ਰੱਖਦਿਆਂ ਸਾਰੇ ਘਰਵਾਲਿਆਂ ਨੇ ਉਨ੍ਹਾਂ ਨੇ ਖੂਬ ਨਜ਼ਰਅੰਦਾਜ਼ ਕੀਤਾ ਪਰ ਬਾਅਦ 'ਚ ਸਾਰਿਆਂ ਦਾ ਸਬਰ ਟੁੱਟ ਗਿਆ। ਅੱਗੇ ਸ਼ੇਫਾਲੀ ਸ਼ਹਿਨਾਜ਼ ਕੋਲ ਜਾ ਕੇ ਗੱਲ ਕਰਦੀ ਹੈ, ਜਿਸ ਤੋਂ ਬਾਅਦ ਉਹ ਵੀ ਉਨ੍ਹਾਂ ਨੂੰ ਗਲੇ ਲਗਾ ਲੈਂਦੀ ਹੈ। ਇਸ ਤੋਂ ਬਾਅਦ ਸ਼ੇਫਾਲੀ ਸ਼ਹਿਨਾਜ਼ ਤੋਂ ਮੁਆਫੀ ਵੀ ਮੰਗਦੀ ਹੈ।


Video Link: https://www.instagram.com/tv/B5j61o_g5zp/?utm_source=ig_web_copy_link

ਦੱਸ ਦਈਏ ਕਿ ਸ਼ੁਰੂਆਤੀ ਦਿਨਾਂ 'ਚ ਇਕ ਟਾਸਕ ਦੌਰਾਨ ਸ਼ੇਫਾਲੀ ਤੇ ਸ਼ਹਿਨਾਜ਼ ਦੀ ਜ਼ੋਰਦਾਰ ਬਹਿਸ ਹੋ ਗਈ ਸੀ, ਜਿਸ 'ਚ ਸ਼ੇਫਾਲੀ ਨੇ ਉਨ੍ਹਾਂ ਦੇ ਕੈਰੇਕਟਰ ਦੇ ਬਾਰੇ ਕਈ ਸਾਰੀਆਂ ਗੱਲਾਂ ਦੱਸੀਆਂ ਸਨ। ਸ਼ੇਫਾਲੀ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਜਾਂਦੀ ਹੈ ਤੇ ਖੂਬ ਰੋਂਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।