ਮੁੰਬਈ: ਰਿਐਲਿਟੀ ਸ਼ੋਅ 'ਬਿੱਗ ਬੌਸ 13' ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਛਾਇਆ ਹੋਇਆ ਹੈ। ਬਿੱਗ ਬੌਸ ਦੇ ਘਰ 'ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ 'ਚ ਜ਼ਬਰਦਸਤ ਲੜਾਈ ਹੋਈ ਹੈ, ਜੋ ਕਿ ਉਨ੍ਹਾਂ ਦੇ ਫੈਨਜ਼ ਨੂੰ ਬਿਲਕੁਲ ਪਸੰਦ ਨਹੀਂ ਆ ਰਹੀ। ਹਾਲੇ ਤੱਕ ਲਵ ਬਰਡਸ ਬਣਨ ਦੀ ਰਾਹ 'ਤੇ ਨਜ਼ਰ ਆ ਰਹੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ 'ਚ ਰੋਟੀ ਨੂੰ ਲੈ ਕੇ ਅਜਿਹਾ ਘਮਾਸਾਨ ਦੇਖਣ ਨੂੰ ਮਿਲਿਆ ਕਿ ਮਾਮਲਾ ਤੂ-ਤੜਾਕ ਤੇ ਔਕਾਤ ਤੱਕ ਪਹੁੰਚ ਗਿਆ। ਇਸ ਲਈ ਸਿਧਾਰਥ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਸਿਧਾਰਥ ਨੇ ਲੜਾਈ ਕਰਦੇ ਹੋਏ ਰਸ਼ਮੀ ਨਾਲ ਉੱਚੀ ਆਵਾਜ਼ 'ਚ ਗੱਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਔਕਾਤ ਨੂੰ ਲੈ ਕੇ ਵੱਡੀ ਗੱਲ ਕਹਿ ਦਿੱਤੀ। ਅਜਿਹੇ 'ਚ ਰਸ਼ਮੀ ਨੇ ਪੂਰੀ ਤਰ੍ਹਾਂ ਆਪਣਾ ਬਚਾਅ ਕੀਤਾ। ਰੋਟੀਆਂ ਕਰਕੇ ਘਰ 'ਚ ਸਿਧਾਰਥ ਸ਼ੁਕਲਾ ਰਸੋਈ ਦੀ ਜ਼ਿੰਮੇਵਾਰੀ ਨਿਭਾਅ ਰਹੀ ਦੇਵੋਲੀਨਾ ਤੇ ਰਸ਼ਮੀ ਨਾਲ ਟਕਰਾਅ ਗਏ।
ਰਾਸ਼ਨ ਦੀ ਵੰਡ ਤੋਂ ਬਾਅਦ ਮਾਮਲਾ ਰੋਟੀ ਦੀ ਮੋਟੀ-ਪਤਲੀ ਤੇ ਸਾਈਜ਼ ਤੱਕ ਪਹੁੰਚ ਗਿਆ। ਰਸ਼ਮੀ ਤੇ ਸਿਧਾਰਥ 'ਚ ਇਸ ਲੜਾਈ ਨੂੰ ਦੇਖ ਕੇ ਫੈਨਜ਼ ਸਿਧਾਰਥ ਦੇ ਅੰਦਾਜ਼ ਤੋਂ ਕਾਫੀ ਨਿਰਾਸ਼ ਹਨ। ਇਸ ਦਾ ਗੁੱਸਾ ਉਹ ਸੋਸ਼ਲ ਮੀਡੀਆ 'ਤੇ ਕੱਢ ਰਹੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।