ਨਵੀਂ ਦਿੱਲੀ: 'ਬਿੱਗ ਬੌਸ 13' 'ਚ ਹੋਈ ਵਾਈਡਲ ਕਾਰਡ ਐਂਟਰੀ ਇਸ ਸਮੇਂ ਜ਼ਬਰਦਸਤ ਚਰਚਾ 'ਚ ਹੈ। ਘਰ 'ਚ 6 ਲੋਕ ਹਿਮਾਂਸ਼ੀ ਖੁਰਾਣਾ, ਤਹਿਸੀਨ ਪੂਨਾਵਾਲਾ, ਹਿੰਦੁਸਤਾਨੀ ਭਾਊ, ਅਰਹਾਨ ਖ਼ਾਨ, ਖੇਸਾਰੀ ਲਾਲ ਯਾਦਵ ਤੇ ਸ਼ੈਫਾਲੀ ਜਰੀਵਾਲਾ ਨੇ ਵਾਈਲਡ ਕਾਰਡ ਐਂਟਰੀ ਕਰ ਲਈ ਹੈ। ਇਸ ਤੋਂ ਇਲਾਵਾ ਘਰ ਤੋਂ ਬੇਘਰ ਹੋ ਚੁੱਕੀ ਰਸ਼ਮੀ ਦੇਸਾਈ ਤੇ ਦੇਵੋਲੀਨਾ ਵੀ ਅੱਜ ਘਰ 'ਚ ਫਿਰ ਵਾਪਸੀ ਕਰਨ ਵਾਲੀ ਹੈ। ਇਸ ਵਿਚਕਾਰ ਘਰ 'ਚ ਇਕ ਹੋਰ ਮੈਂਬਰ ਜਿਨ੍ਹਾਂ ਦਾ ਨਾਂ ਬੀਤੇ ਦਿਨ ਤੋਂ ਚਰਚਾ 'ਚ ਹੈ, ਇਸ ਵੀਕੈਂਡ ਵਾਰ 'ਚ ਐਂਟਰੀ ਕਰ ਸਕਦੇ ਹਨ।
ਖ਼ਬਰ ਹੈ ਕਿ ਚੰਦਰਕਾਂਤਾ ਤੇ ਹਾਲ ਹੀ 'ਚ ਨੱਚ ਬਲੀਏ 9 'ਚ ਨਜ਼ਰ ਆਏ ਟੀਵੀ ਅਦਾਕਾਰ ਵਿਸ਼ਾਲ ਆਦਿਤ ਸਿੰਘ ਵੀ ਬਿੱਗ ਬੌਸ 13 'ਚ ਵਾਈਲਡ ਕਾਰਡ ਐਂਟਰੀ ਕਰ ਸਕਦੇ ਹਨ। ਬੀਤੇ ਕੁਝ ਦਿਨਾਂ ਤੋਂ ਇਨ੍ਹਾਂ ਦੇ ਆਉਣ ਦੀ ਚਰਚਾ ਸੀ, ਪਰ ਕਦੋਂ ਆਉਣਗੇ ਇਸ ਬਾਰੇ 'ਚ ਕੋਈ ਖ਼ਬਰ ਨਹੀਂ। ਹੁਣ ਨਵੀਂ ਖ਼ਬਰ ਮੁਤਾਬਿਕ ਵਿਸ਼ਾਲ ਇਸ ਹਫ਼ਤੇ ਵੀਕੈਂਡ ਵਾਰ 'ਚ 'ਬਿੱਗ ਬੌਸ 13' ਦੇ ਸਟੇਜ਼ 'ਤੇ ਨਜ਼ਰ ਆ ਸਕਦੇ ਹਨ। ਉਨ੍ਹਾਂ ਦਾ ਪ੍ਰੋਮੋ ਸ਼ੂਟ ਹੋ ਗਿਆ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।