ਨਵੀਂ ਦਿੱਲੀ: ਬਿੱਗ ਬੌਸ 13 ਤੋਂ ਸਿਧਾਰਥ ਸ਼ੁਕਲਾ ਦੇ ਜਾਣ ਦੇ ਬਾਅਦ ਫੈਨਜ਼ ਜੋ ਚੀਜ਼ ਸਭ ਤੋਂ ਜ਼ਿਆਦਾ ਮਿਸ ਕਰ ਰਹੇ ਸੀ ਸ਼ਹਿਨਾਜ਼ ਤੇ ਸਿਧਾਰਥ ਦੇ ਵਿਚਕਾਰ ਦੀ ਕੈਮਿਸਟਰੀ। ਦੋਵਾਂ ਨੂੰ ਇਕੱਠੇ ਦੇਖਣਾ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਸ਼ਹਿਬਨਾਜ਼ ਤੇ ਸਿਧਾਰਥ ਕਾਫ਼ੀ ਵਧੀਆ ਦੋਸਤ ਹਨ, ਦੋਵੇਂ ਬਹੁਤ ਮਸਤੀ, ਲੜਦੇ ਝਗੜਦੇ ਫਿਰ ਇਕ ਹੋ ਜਾਂਦੇ ਹਨ। ਸਿਧਾਰਥ ਦੇ ਘਰ 'ਚ ਵਾਪਸ ਆਉਣ ਨਾਲ ਕਾਫ਼ੀ ਖ਼ੁਸ਼ ਹੈ ਸ਼ਹਿਨਾਜ਼। ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਅਕਾਊਂਟ 'ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ। ਜਿਸ 'ਚ ਸ਼ਹਿਨਾਜ਼, ਸਿਧਾਰਥ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਹੁਣ ਸਿਧਾਰਥ ਦੀਆਂ ਗੱਲਾਂ ਸੁਣ ਰਹੀ ਹੈ ਤੇ ਕਦੀ ਆਪਣੀਆਂ ਹਰਕਤਾਂ ਨਾਲ ਛੇੜ ਰਹੀ ਹੈ।
Video Link: https://www.instagram.com/p/B6M4SSvAMQ1/?utm_source=ig_web_copy_link
ਤੁਹਾਨੂੰ ਦੱਸ ਦਈਏ ਕਿ ਟਾਇਫਾਈਡ ਹੋਣ ਦੀ ਵਜ੍ਹਾ ਨਾਲ ਸਿਧਾਰਥ ਸ਼ੁਕਲਾ ਨੂੰ ਕੁਝ ਦਿਨਾਂ ਲਈ ਬਿੱਗ ਬੌਸ ਦੇ ਮੁੱਖ ਘਰ ਤੋਂ ਬਾਹਰ ਸੀਕ੍ਰੇਟ ਰੂਮ 'ਚ ਭੇਜਿਆ ਗਿਆ ਸੀ ਪਰ ਉਥੇ ਵੀ ਠੀਕ ਨਾ ਹੋਣ ਕਰਕੇ ਉਸ ਨੂੰ ਹਸਪਤਾਲ ਭੇਜਿਆ ਗਿਆ ਤੇ ਉਥੇ ਉਨ੍ਹਾਂ ਦਾ ਇਲਾਜ ਚੱਲਿਆ। ਸਿਧਾਰਥ ਨੇ ਇਸ ਹਫ਼ਤੇ ਫਿਰ ਐਂਟਰੀ ਲਈ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।