by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ੇਅਰ ਮਾਰਕੀਟ ਦੇ ਰਾਕੇਸ਼ ਝੁਨਝੁਨਵਾਲਾ ਦਾ ਬਿਮਾਰੀ ਦੇ ਚਲਦੇ ਦੇਹਾਂਤ ਹੋ ਗਈ ਹੈ। ਉਨ੍ਹਾਂ ਦੀ ਉਮਰ 62 ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੁੰਬਈ ਦੇ ਇਕ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ ਸੀ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਕਾਫੀ ਦਿਨ ਪਹਿਲਾ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਹ ਕਾਫੀ ਲੰਬੇ ਸਮੇ ਤੋਂ ਬਿਮਾਰ ਚਲ ਰਹੇ ਸੀ। ਕਾਰੋਬਾਰੀ ਰਾਕੇਸ਼ ਝੁਨਝੁਨਵਾਲਾ ਦੇ ਦੇਹਾਂਤ ਦੀ ਪੁਸ਼ਟੀ ਬ੍ਰੀਚ ਹਸਪਤਾਲ ਨੇ ਕੀਤੀ ਹੈ। ਰਾਕੇਸ਼ ਝੁਨਝੁਨਵਾਲਾ ਨੇ ਕਾਲਜ ਦੇ ਦਿਨਾਂ ਤੋਂ ਹੀ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਦੀ ਸ਼ੁਰੂਆਤ ਕਰ ਦਿੱਤੀ ਸੀ । ਪਹਿਲਾ ਵਾਰ ਰਾਕੇਸ਼ ਨੇ 100 ਡਾਲਰ ਦਾ ਨਿਵੇਸ਼ ਕੀਤਾ ਸੀ। ਜਾਣਕਾਰੀ ਅਨੁਸਾਰ ਰਾਕੇਸ਼ ਝੁਨਝੁਨਵਾਲਾ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਦੀ ਹੈ। ਉਨ੍ਹਾਂ ਨੂੰ ਸ਼ੇਅਰ ਮਾਰਕੀਟ ਦਾ ਭਾਰਤੀ ਵਾਰੇਟ ਬਫ਼ੇਟ ਵੀ ਕਿਹਾ ਜਾਂਦਾ ਸੀ।