by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦਿਹਾਤੀ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਨੌਜਵਾਨਾਂ ਖ਼ਿਲਾਫ਼ ਡਕੈਤੀ, ਕਤਲ ਅਤੇ ਹਾਈਵੇਅ ’ਤੇ ਲੁੱਟਖੋਹ ਕਰਨ ਦੇ ਮਾਮਲੇ ਦਰਜ ਹਨ। ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਤੱਲ੍ਹਣ ਰੋਡ ’ਤੇ ਬਾਈਕ ’ਤੇ ਜਾ ਰਹੇ ਭੁਵਨੇਸ਼ਵਰ ਕੁਮਾਰ ਨੂੰ ਤਿੰਨ ਨੌਜਵਾਨਾਂ ਨੇ ਗੋਲ਼ੀ ਮਾਰ ਦਿੱਤੀ ਸੀ।
ਥਾਣਾ ਪਤਾਰਾ ਦੀ ਪੁਲਿਸ ਨੇ 48 ਘੰਟਿਆਂ ’ਚ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕੋਲੋਂ ਤਿੰਨ ਦੇਸੀ ਹਥਿਆਰ, ਵਾਰਦਾਤ ’ਚ ਵਰਤਿਆ ਗਿਆ ਵਾਹਨ ਵੀ ਬਰਾਮਦ ਕੀਤਾ ਗਿਆ ਹੈ।
ਉਕਤ ਗਿਰੋਹ ਪਿਛਲੇ ਦੋ ਸਾਲਾਂ ਤੋਂ ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ ਅਤੇ ਨਵਾਂਸ਼ਹਿਰ ਦੇ ਆਮ ਖੇਤਰਾਂ ’ਚ ਸਰਗਰਮ ਹੈ। ਉਕਤ ਨੌਜਵਾਨ ਤਿੰਨ ਸਾਲਾਂ ਤੋਂ ਆਪਣੇ ਘਰਾਂ ’ਚ ਨਹੀਂ ਰਹਿ ਰਹੇ ਸਨ। ਇਸ ਲਈ ਇਨ੍ਹਾਂ ਨੂੰ ਟਰੈਕ ਕਰਨਾ ਪੁਲਿਸ ਲਈ ਚੁਣੌਤੀ ਸੀ। ਫ