by jaskamal
ਪੱਤਰ ਪ੍ਰੇਰਕ : ਭਾਰਤੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅੰਮ੍ਰਿਤਸਰ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦਿਆਂ 4 ਭਾਰਤੀ ਸਮੱਗਲਰਾਂ ਨੂੰ 30 ਕਰੋੜ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਸਮੇਤ 4 ਰੌਂਦ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਉਕਤ ਸਮੱਗਲਰਾਂ ਨੂੰ ਬੀਐਸਐਫ ਵੱਲੋਂ ਜਾਲ ਵਿਛਾ ਕੇ ਉਸ ਵੇਲੇ ਕਾਬੂ ਕੀਤਾ ਗਿਆ ਜਦੋਂ ਉਹ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਲੈਣ ਆਏ ਸਨ।
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਾਰੇ ਸਮੱਗਲਰ ਮਸ਼ਹੂਰ ਪਾਕਿਸਤਾਨੀ ਸਮੱਗਲਰ ਰਾਣਾ ਅਤੇ ਉਸ ਦੇ ਭਰਾ ਅਤੇ ਹੋਰ ਪਾਕਿਸਤਾਨੀ ਸਮੱਗਲਰ ਸ਼ਾਹ ਦੇ ਸੰਪਰਕ 'ਚ ਸਨ ਅਤੇ ਵੀਡੀਓ ਕਾਲਾਂ ਰਾਹੀਂ ਰਾਣਾ ਇਨ੍ਹਾਂ ਸਮੱਗਲਰਾਂ ਨਾਲ ਗੱਲਬਾਤ ਕਰਕੇ ਦਿਸ਼ਾ-ਨਿਰਦੇਸ਼ ਦਿੰਦੇ ਸਨ। ਫਿਲਹਾਲ ਇਸ ਮਾਮਲੇ ਦੀ ਐਨਸੀਬੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।