by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਵਲੋਂ ਰੋਜ਼ਾਨਾ ਹੀ ਡਰੋਨ ਰਾਹੀਂ ਨਸ਼ਾ ਤੇ ਹਥਿਆਰ ਭਾਰਤ ਭੇਜਿਆ ਜਾਂਦਾ ਹੈ। ਹੁਣ ਬੀਤੀ ਰਾਤ ਨੂੰ BSF ਦੇ ਜਵਾਨਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। BSF ਦੇ ਜਵਾਨਾਂ ਨੇ ਪਾਕਿਸਤਾਨ ਵਲੋਂ ਆਏ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ BSF ਵਲੋਂ ਉਸ 'ਤੇ ਫਾਇਰਿੰਗ ਕੀਤੀ ਗਈ । ਇਸ ਪਿੱਛੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ । ਇਸ ਦੌਰਾਨ BSF ਨੂੰ ਗੁਰਦਾਸਪੁਰ ਕੋਲੋਂ ਇੱਕ ਪੈਕੇਟ ਮਿਲਿਆ, ਜਵਾਨਾਂ ਨੇ ਜਦੋ ਪੈਕੇਟ ਖੋਲ੍ਹ ਦੇਖਿਆ ਤਾਂ ਉਸ 'ਚੋ 4 ਪਿਸਤੌਲ, 47 ਕਾਰਤੂਸ ਬਰਾਮਦ ਹੋਏ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ ਦੇ ਕੋਲ ਡਰੋਨ ਦੀ ਹਲਚਲ ਮਹਿਸੂਸ ਕੀਤੀ ਗਈ ਸੀ। ਇਸ ਤੋਂ ਬਾਅਦ BSF ਜਵਾਨਾਂ ਨੇ ਡਰੋਨ ਤੇ 7 ਰਾਊਂਡ ਫਾਇਰ ਕੀਤੇ ਸੀ । ਪਾਕਿਤਸਾਨ ਵਲੋਂ ਲਗਾਤਾਰ ਭਾਰਤ ਦੀ ਸਰਹੱਦ 'ਚ ਨਸ਼ਾ ਜਾਂ ਹਥਿਆਰ ਨੂੰ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।