by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਸਟਮ ਵਿਭਾਗ ਵਲੋਂ ਦੁਬਈ ਤੋਂ ਆਏ ਵਿਅਕਤੀ ਨੂੰ 45.22 ਲੱਖ ਰੁਪਏ ਦੇ ਸੋਨੇ ਸਮੇਤ ਗ੍ਰਿਫ਼ਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਕਸਟਮ ਵਿਭਾਗ ਨੇ ਯਾਤਰੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ । ਦੋਸ਼ੀ ਤਸਕਰ ਏਅਰ ਇੰਡੀਆ ਦੀ ਫਲਾਈਟ 'ਚ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ ਸੀ ,ਉੱਥੇ ਹੀ ਕਸਟਮ ਅਧਿਕਾਰੀ ਨੂੰ ਯਾਤਰੀ 'ਤੇ ਸ਼ੱਕ ਹੋਇਆ ।
ਜਿਸ ਤੋਂ ਬਾਅਦ ਅਧਿਕਾਰੀ ਵਲੋਂ ਦੋਸ਼ੀ ਕੋਲੋਂ ਸਖ਼ਤੀ ਨਾਲ ਜਾਂਚ ਕੀਤੀ ਗਈ। ਤਲਾਸ਼ੀ ਦੌਰਾਨ ਕਸਟਮ ਵਿਭਾਗ ਅਧਿਕਾਰੀਆਂ ਨੂੰ ਉਸ ਕੋਲੋਂ 3 ਕੈਪਸੂਲ ਬਰਾਮਦ ਹੋਏ ,ਜੋ ਕਿ ਉਹ ਆਪਣੇ ਗੁਪਤ ਅੰਗ 'ਚ ਛੁਪਾ ਕੇ ਲਿਆਇਆ ਸੀ। ਸੋਨੇ ਦਾ ਕੁੱਲ ਵਜ਼ਨ 751 ਗ੍ਰਾਮ ਆਇਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 45.22 ਲੱਖ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਕਸਟਮ ਵਿਭਾਗ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।