by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਪੁਲਿਸ ਨੇ 26 ਜਨਵਰੀ ਤੋਂ ਪਹਿਲਾਂ ਸ਼ਹਿਰ 'ਚ ਨਾਜਾਇਜ਼ ਹਥਿਆਰ ਵੇਚਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਰਹਿਣ ਵਾਲੇ ਰੋਹਿਤ, ਪਵਨ ਕੁਮਾਰ, ਸੰਨੀ ਤੇ ਹਰਸ਼ਦੀਪ ਸਿੰਘ 4 ਸਾਲਾਂ ਤੋਂ ਵੱਧ ਸਮੇ ਤੋਂ ਹਥਿਆਰਾਂ ਦੀ ਤਸਕਰੀ ਕਰਨ 'ਚ ਸ਼ਾਮਲ ਹਨ ਤੇ ਉਨ੍ਹਾਂ ਕੋਲੋਂ 18 ਪਿਸਤੌਲਾਂ ਬਰਾਮਦ ਹੋਇਆ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਵਲੋਂ ਹਥਿਆਰ ਨੂੰ ਮੱਧ ਪ੍ਰਦੇਸ਼ ਸਮੇਤ ਹੋਰ ਵੀ ਸ਼ਹਿਰਾਂ 'ਚ ਵੇਚਿਆ ਜਾਂਦਾ ਸੀ। ਗੁਪਤ ਸੂਚਨਾ ਦੇ ਆਧਾਰ 'ਤੇ 3 ਦੋਸ਼ੀਆਂ ਰੋਹਿਤ, ਪਵਨ ਤੇ ਹਰਸ਼ਦੀਪ ਨੂੰ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ । ਜਿਸ ਸਮੇ ਉਹ ਹਥਿਆਰਾਂ ਦਾ ਲੈਣ ਦੇਣ ਕਰ ਰਹੇ ਸਨ। ਸੰਨੀ ਤੇ ਹਰਸ਼ਦੀਪ ਨੇ ਬੁਰਹਾਨਪੁਰ ਦੇ ਇੱਕ ਸਪਲਾਇਰ ਤੋਂ ਪਿਸਤੌਲਾਂ ਦੀ ਖੇਪ ਖਰੀਦੀ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।