ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ STF ਦੀ ਟੀਮ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਕਾਰਵਾਈ ਕਰਦੇ 3 ਨਸ਼ਾ ਤਸਕਰਾਂ ਨੂੰ 15 ਕਰੋੜ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ। DSP ਦਵਿੰਦਰ ਨੇ ਦੱਸਿਆ ਕਿ ਇਕ ਕਾਰ 'ਚ 3 ਨਸ਼ਾ ਸਮੱਗਲਰਾਂ ਨੂੰ ਹੈਰੋਇਨ ਦੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ। ਨਸ਼ਾ ਤਸਕਰ ਹੁਸ਼ਿਆਰਪੁਰ ਤੋਂ ਲੁਧਿਆਣਾ ਵੱਲ ਕਾਰ 'ਚ ਆ ਰਹੇ ਸੀ । ਜਿਨ੍ਹਾਂ 'ਤੇ ਕਾਰਵਾਈ ਕਰਦੇ ਪੁਲਿਸ ਨੇ ਨਾਕਾਬੰਦੀ ਕੀਤੀ ਪਰ ਦੋਸ਼ੀਆਂ ਨੇ ਕਾਰ ਨੂੰ ਭਜਾ ਲਿਆ।
STF ਨੇ ਕਾਰ ਦਾ ਪਿੱਛਾ ਕਰਦੇ ਉਕਤ ਕਾਰ ਚਾਲਕਾਂ ਨੂੰ ਫਿਰੋਜ਼ਪੁਰ ਤੋਂ ਕਾਬੂ ਕਰ ਲਿਆ । ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ ਇਕ ਬੈਗ 'ਚੋ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਹੋਈ । ਜਿਸ ਦੀ ਅੰਤਰਰਾਸ਼ਟਰੀ ਕੀਮਤ ਸਾਢੇ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਵਿਕਾਸ ਗੁਪਤਾ ਮੁਹੱਲਾ ਪ੍ਰੀਤ ਨਗਰ 'ਚ ਕਰਿਆਨੇ ਦੀ ਦੁਕਾਨ ਚਲਾਉਂਦੇ ਹੈ। ਇਹ ਕਰੀਬ 7 ਸਲਾ ਟੀ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ। ਜਦਕਿ ਦੋਸ਼ੀ ਗੁਰਪ੍ਰੀਤ ਸਿੰਘ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਦੋਸ਼ੀ ਮਨਜਿੰਦਰ ਵੀ ਟੈਕਸੀ ਚਲਾਉਂਦਾ ਹੈ। ਫਿਲਹਾਲ STF ਨੇ ਤਿੰਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ।