by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਲ ’ਚ RDX ਨਾਲ ਫੜੇ ਗਏ 4 ਦੋਸ਼ੀਆਂ ਦੇ 2 ਹੋਰ ਸਾਥੀ ਅਕਾਸ਼ਦੀਪ 'ਤੇ ਜ਼ਸ਼ਨਪ੍ਰੀਤ ਸਿੰਘ ਜਿਨ੍ਹਾਂ ਨੂੰ ਪੁਲਿਸ ਨੇ ਇਕ ਸਕਾਰਪੀਓ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜ਼ੀਰਾ ਤਲਵੰਡੀ ਹਾਈਵੇ ’ਤੇ ਇਕ ਗ੍ਰਨੇਡ ਬਰਾਮਦ ਹੋਇਆ ਸੀ ਜਿਹੜਾ ਆਕਾਸ਼ਦੀਪ ਨੇ ਹੀ ਰੱਖਿਆ ਸੀ। ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਸੀ।
ਪਾਕਿਸਤਾਨ ’ਚ ਬੈਠਾ ਹਰਿੰਦਰ ਸਿੰਘ ਉਰਫ਼ ਰਿੰਦਾ ਇਨ੍ਹਾਂ ਲੋਕਾਂ ਨੂੰ ਮੈਸੇਜ ਕਰ ਕੇ ਜਗ੍ਹਾ ਦੱਸਦਾ ਸੀ । ਪੁਲਿਸ ਨੇ ਪੁੱਛਗਿੱਛ 'ਤੇ ਰਿਮਾਂਡ ਲੈਣ ਤੋਂ ਬਾਅਦ ਇਨ੍ਹਾਂ ਦੇ ਸਾਥੀ ਸੁਖਬੀਰ ਸਿੰਘ ਉਰਫ ਜ਼ਸ਼ਨ ਦੇ ਮੋਟਰ ਖੇਤ ਪਿੰਡ ਦੁਲਾ ਸਿੰਘ ਵਾਲਾ ਤੋਂ 2 ਪਿਸਤੌਲ 9 ਐੱਮ.ਐੱਮ. 78 ਜ਼ਿੰਦਾ ਕਾਰਤੂਸ ਅਤੇ ਇਕ ਲੈਪਟਾਪ ਬਰਾਮਦ ਕੀਤਾ ਹੈ। ਪੁਲਿਸ ਨੇ ਸੁਖਬੀਰ ਨੂੰ ਅਜੇ ਗ੍ਰਿਫ਼ਤਾਰ ਕਰਨਾ ਹੈ, ਜਿਸ ਦੀ ਤਲਾਸ਼ੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।