by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਾਂਗਰਸ ਤੇ ਹੋਰ ਵੀ ਵਿਰੋਧੀ ਧਿਰਾਂ ਵਲੋਂ ਦੋਸ਼ ਲਗਾਏ ਜਾ ਰਹੇ ਹਨ। ਇਸ ਦੌਰਾਨ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਧ ਸ਼ਰਾਬ ਪੀਤੀ ਹੋਣ ਕਾਰਨ ਜਰਮਨੀ ਦੀ ਫਲਾਈਟ ਤੋਂ ਉਤਾਰਿਆ ਗਿਆ ਸੀ। ਮੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਫਲਾਈਟ 'ਚ ਡਿਗ ਰਿਹਾ ਸੀ। ਜਹਾਜ਼ ਵਿੱਚ ਬੈਠੇ ਯਾਤਰੀ ਨਾਲ ਮੇਰੀ ਗੱਲ ਹੋਈ ਸੀ।
ਉਹ ਜਿੰਮੇਵਾਰ ਬੰਦੇ ਹਨ, ਉਨ੍ਹਾਂ ਨੇ ਕਿਹਾ ਮੈ ਆਪਣੀ ਸੀਟ 'ਤੇ ਬੈਠਾ ਸੀ।ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਜਹਾਜ਼ 'ਚ ਆਏ ।ਉਸ ਦੌਰਾਨ ਭਗਵੰਤ ਮਾਨ ਡਿੱਗ ਰਹੇ ਸੀ। ਉਹ ਡਿੱਗਦਾ- ਡਿੱਗਦਾ ਆਪਣੀ ਸੀਟ 'ਤੇ ਬੈਠ ਗਿਆ ।ਇਸ ਤੋਂ ਬਾਅਦ ਜਹਾਜ਼ ਦੇ ਕੈਪਟਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਬਾਅਦ ਨਿਯਮਾਂ ਨੂੰ ਦੇਖਦੇ ਭਗਵੰਤ ਮਾਨ ਨੂੰ ਜਹਾਜ਼ ਤੋਂ ਥੱਲੇ ਉਤਾਰ ਦਿੱਤਾ ਗਿਆ ।