ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਲਗਾਤਾਰ ਗੈਂਗਸਟਰਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਸ਼ਾਰਪ ਸ਼ੂਟਰਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਕੁਝ ਮਹੀਨੇ ਪਹਿਲਾ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਨੇ 2 ਸ਼ਾਰਪ ਸ਼ੂਟਰਾ ਜਗਰੂਪਾ ਤੇ ਮਨੂ ਦਾ ਅੰਮ੍ਰਿਤਸਰ 'ਚ ਐਨਕਾਊਂਟਰ ਕੀਤਾ ਸੀ। ਫਿਲਹਾਲ ਹਾਲੇ ਵੀ ਇਸ ਕਤਲ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਰੋਜ਼ਾਨਾ ਹੀ ਇਸ ਕੇਸ ਵਿੱਚ ਪੰਜਾਬ ਪੁਲਿਸ ਵਲੋਂ ਵੱਡੇ ਖੁਲਾਸੇ ਵੀ ਕੀਤੇ ਜਾ ਰਹੇ ਹਨ। ਅੱਜ ਹਜਾਰਾਂ ਦੀ ਗਿਣਤੀ ਵਿੱਚ ਲੋਕ ਸਿੱਧੂ ਦੇ ਘਰ ਆਈ ਸੀ। ਇਸ ਦੌਰਾਨ ਹੀ ਉਸ ਦੇ ਪਿਤਾ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤ ਸਿੱਧੂ ਨੂੰ ਇਸ ਲਈ ਮਾਰੀਆ ਗਿਆ ਹੈ ਕਿਉਕਿ ਉਹ ਖੋੜੇ ਸਮੇ ਵਿੱਚ ਹੀ ਜ਼ਿਆਦਾ ਤਰੱਕੀ ਕਰ ਲਈ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਈ ਗਾਇਕ ਵੀ ਜਿੰਮੇਵਾਰ ਹਨ ਜੋ ਨਹੀਂ ਚਾਹੁੰਦੇ ਸੀ ਕਿ ਸਿੱਧੂ ਚੰਗੇ ਗਾਣੇ ਬਣਾਵੇ । ਉਨ੍ਹਾਂ ਨੇ ਕਿਹਾ ਕਿ ਇਕ ਧੜੇ ਨੇ ਸਾਰੀਆਂ ਨੂੰ ਗੁੰਮਰਾਹ ਕੀਤਾ ਹੈ।
ਜਿੱਥੇ ਤੱਕ ਸਰਕਾਰ ਨੂੰ ਗੁੰਮਰਾਹ ਕਰਨ ਦੀ ਗੱਲ ਤਾਂ ਉਨ੍ਹਾਂ ਨੇ ਕਿਹਾ ਸਿੱਧੂ ਨੇ ਆਪਣੇ ਗੀਤ ਵਿਚ ਕਿਹਾ ਸੀ ਕਿ ਜੋ ਆਪਣੀ ਘਰਵਾਲੀ ਨੂੰ ਸੰਭਾਲ ਸਕਦੇ ਉਹ ਹੁਣ ਮੈਨੂੰ ਸਲਾਹ ਦੇਣਗੇ, ਸਿੱਧੂ ਦੇ ਪਿਤਾ ਏ ਕਿਹਾ ਕਿ ਕੁਝ ਲੋਕ ਚਾਹੁੰਦੇ ਸੀ ਕਿ ਸਿੱਧੂ ਜੋ ਵੀ ਕੈਰੀਅਰ ਵਿੱਚ ਕਰੇ ਉਨ੍ਹਾਂ ਰਾਹੀਂ ਹੀ ਕਰੇ, ਉਨ੍ਹਾਂ ਨੇ ਕਿਹਾ ਕਿ ਉਸ ਕੁਝ ਸਮੇ ਬਾਅਦ ਸਿੱਧੂ ਦੇ ਕਾਤਲਾਂ ਦੇ ਨਾਂ ਦੱਸਣ ਗਏ।