by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰੋਗਰਾਮ ਤੋਂ ਬਾਅਦ CM ਮਾਨ ਹੁਣ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪਹੁੰਚੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਪੰਜਾਬੀਆਂ ਨੂੰ ਯਤਨਾਂ ਸਦਕਾ ਮਿਲੀ ਆਜ਼ਾਦੀ ਦੀ ਵਧਾਈ ਦਿੱਤੀ। CM ਮਾਨ ਨੇ ਕਿਹਾ ਕਿ ਭਾਰਤ ਰਤਨ ਐਵਾਰਡ ਭਗਤ ਸਿੰਘ ਤੇ ਉਨ੍ਹਾਂ ਵਰਗੇ ਸ਼ਹੀਦਾਂ ਨੂੰ ਦੇਣਾ ਚਾਹੀਦਾ ਹੈ। ਇਸ ਨਾਲ ਐਵਾਰਡ ਦਾ ਮਾਣ ਵਧੇਗਾ ਉਨ੍ਹਾਂ ਨੇ ਕਾਂਗਰਸ 'ਤੇ ਹਮਲਾ ਕਰਦੇ ਕਿਹਾ ਕਿ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਨੇ ਖੁਦ ਉਨ੍ਹਾਂ ਨੂੰ ਭਾਰਤ ਤਰਨ ਦੇਣ ਲਈ ਲਿਖਿਆ ਸੀ। ਉਨ੍ਹਾਂ ਨੇ ਇਸ 'ਤੇ ਸਵਾਲ ਖੜੇ ਕਰਦੇ ਕਿਹਾ ਕਿ ਭਾਰਤ ਰਤਨ ਐਵਾਰਡ ਸ਼ਹੀਦਾਂ ਤੇ ਜੋ ਵੀ ਵਿਅਕਤੀ ਹੱਕਦਾਰ ਹੈ। ਉਸ ਨੂੰ ਦਿਤਾ ਜਾਣਾ ਚਾਹੀਦਾ ਹੈ CM ਮਾਨ ਨੇ ਕਿਹਾ ਹੁਣ ਤੋਂ ਪਹਿਲਾ ਸਿਰਫ ਇਕ ਦਿਨ ਪ੍ਰਤਿਮਾ ਦੀ ਸਫਾਈ ਹੁੰਦੀ ਸੀ। ਹੁਣ ਲੋਕ ਭਗਤ ਸਿੰਘ ਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਰੱਖਣਗੇ । ਉਨ੍ਹਾਂ ਨੇ ਕਿਹਾ ਕਿ 'ਪਿਆਰ ਕਰਨਾ ਹਰ ਕਿਸੇ ਦਾ ਕੁਦਰਤੀ ਹੱਕ ਹੈ।