ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ 'ਤੋਂ ਚਰਚਾ 'ਚ ਆ ਗਏ ਹਨ। ਦਰਅਸਲ, ਪੰਜਾਬ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਕਰ ਅਕਾਲੀ-ਬਸਪਾ ਗਠਜੋੜ ਵਿੱਚ ਆਉਂਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਨਾ ਹੈ ਜਾਂ ਨਹੀਂ ਇਹ ਅਸੀਂ ਫੈਸਲਾ ਕਰਾਂਗੇ।
ਜਾਣਕਾਰੀ ਮੁਤਾਬਕ ਮਜੀਠੀਆ ਨੇ ਕਿਹਾ ਕਿ ਮੇਰੀ ਲੜਾਈ ਪੰਜਾਬ ਦੇ ਲੋਕਾਂ ਲਈ ਹੈ, ਅੰਮ੍ਰਿਤਸਰ ਪੂਰਬੀ ਨੂੰ ਵਿਕਾਸ ਦੀ ਲੋੜ ਹੈ। ਇੱਥੇ ਗ਼ਰੀਬ ਲੋਕ ਹਨ ਅਤੇ ਇਹ ਸਭ ਤੋਂ ਪਛੜਿਆ ਇਲਾਕਾ ਹੈ, ਇਸ ਵਾਰ ਸੱਚਾਈ ਦੀ ਜਿੱਤ ਹੋਵੇਗੀ। ਅਸੀਂ ਪੰਜਾਬ ਚੋਣਾਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਬਾਰੇ ਫੈਸਲਾ ਲਵਾਂਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪ੍ਰਧਾਨ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦਾ ਅੰਮ੍ਰਿਤਸਰ ਵਿੱਚ ਪੋਲਿੰਗ ਸਟੇਸ਼ਨ 'ਤੇ ਅਚਾਨਕ ਸਾਹਮਣਾ ਹੋ ਗਿਆ। ਦੋਵਾਂ ਵਿੱਚ ਅੰਮ੍ਰਿਤਸਰ ਪੂਰਬੀ ਤੋਂ ਸਖਤ ਮੁਕਾਬਲਾ ਚਲ ਰਿਹਾ ਹੈ। ਹਾਲਾਂਕਿ ਜਦੋਂ ਉਨ੍ਹਾਂ ਦਾ ਸਾਹਮਣਾ ਪੋਲਿੰਗ ਸਟੇਸ਼ਨ 'ਤੇ ਹੋਇਆ ਤਾ ਉਨ੍ਹਾਂ ਦੀਆਂ ਨਜ਼ਰਾਂ ਜ਼ਰੂਰ ਮਿਲੀਆਂ, ਪਰ ਦਿਲ ਮਿਲਦੇ ਨਜ਼ਰ ਨਹੀਂ ਆਏ।