ਚੰਡੀਗੜ੍ਹ (ਦੇਵ ਇੰਦਰਜੀਤ) : ਦਿੱਲੀ ਵਿਚ ਜੂਨ ਵਿਚ ਹੁਣ ਤੱਕ ਪੈਟਰੋਲ ਦੀ ਕੀਮਤ ਵਿਚ 3.88 ਰੁਪਏ ਤੇ ਡੀਜ਼ਲ ਦੀ 3.50 ਰੁਪਏ ਵੱਧ ਚੁੱਕੀ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। ਪੰਜਾਬ ਦੇ ਸ਼ਹਿਰ ਪਠਾਨਕੋਟ, ਮੋਗਾ, ਫਿਰੋਜ਼ਪੁਰ, ਮੋਹਾਲੀ ਵਿਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਉੱਪਰ ਹੋ ਗਈ ਹੈ।
ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਵੱਡਾ ਝਟਕਾ ਹੈ। ਸ਼ਨੀਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ-ਡੀਜ਼ਲ ਕੀਮਤਾਂ 35-37 ਪੈਸੇ ਤੱਕ ਵਧਾਉਣ ਨਾਲ ਪੰਜਾਬ ਵਿਚ ਵੀ ਕੁਝ ਥਾਂਈ ਪੈਟਰੋਲ 100 ਰੁਪਏ ਪ੍ਰਤੀ ਲਿਟਰ ਜਾਂ ਇਸ ਤੋਂ ਵੀ ਪਾਰ ਹੋ ਗਿਆ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 104 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤੋਂ ਇਲਾਵਾ ਬੇਂਗਲੁਰੂ, ਹੈਦਰਾਬਾਦ, ਤਿਰਵੰਤਪੁਰਮ, ਜੈਪੁਰ, ਪਟਨਾ, ਭੋਪਾਲ, ਸ਼੍ਰੀਨਗਰ, ਲੇਹ, ਸ਼੍ਰੀਗੰਗਾਨਗਰ ਵਿਚ ਵੀ ਪੈਟਰੋਲ 100 ਰੁਪਏ ਤੋਂ ਉੱਪਰ ਵਿਕ ਰਿਹਾ ਹੈ।ਹਿੰਦੁਸਤਾਨ ਪੈਟਰੋਲੀਅਮ ਦੀ ਵੈੱਬਸਾਈਟ ਅਨੁਸਾਰ, ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ 98.17 ਰੁਪਏ ਅਤੇ ਡੀਜ਼ਲ 88.71 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਹਿੰਦੁਸਤਾਨ ਪੈਟਰੋਲੀਅਮ ਦੀ ਵੈੱਬਸਾਈਟ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 99 ਰੁਪਏ 25 ਪੈਸੇ ਅਤੇ ਡੀਜ਼ਲ ਦੀ 90 ਰੁਪਏ 73 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 99 ਰੁਪਏ 71 ਪੈਸੇ, ਡੀਜ਼ਲ ਦੀ 91 ਰੁਪਏ 14 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 99 ਰੁਪਏ 69 ਪੈਸੇ ਅਤੇ ਡੀਜ਼ਲ ਦੀ 91 ਰੁਪਏ 12 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 99 ਰੁਪਏ 93 ਪੈਸੇ ਅਤੇ ਡੀਜ਼ਲ ਦੀ 91 ਰੁਪਏ 34 ਪੈਸੇ ਹੋ ਗਈ ਹੈ।
ਮੋਹਾਲੀ 'ਚ ਪੈਟਰੋਲ ਦੀ ਕੀਮਤ 100 ਰੁਪਏ 23 ਪੈਸੇ ਅਤੇ ਡੀਜ਼ਲ ਦੀ 91 ਰੁਪਏ 62 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਮੋਗਾ ਸ਼ਹਿਰ ਵਿਚ ਪੈਟਰੋਲ 100 ਰੁਪਏ 06 ਪੈਸੇ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ 91 ਰੁਪਏ 46 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਪਠਾਨਕੋਟ ਵਿਚ ਪੈਟਰੋਲ ਦੀ ਕੀਮਤ 100 ਰੁਪਏ 05 ਪੈਸੇ ਅਤੇ ਡੀਜ਼ਲ 91 ਰੁਪਏ 45 ਪੈਸੇ 'ਤੇ ਪਹੁੰਚ ਗਈ ਹੈ। ਫਿਰੋਜ਼ਪੁਰ ਵਿਚ ਪੈਟਰੋਲ 100 ਰੁਪਏ 09 ਪੈਸੇ ਅਤੇ ਡੀਜ਼ਲ 91 ਰੁਪਏ 48ਪੈਸੇ ਹੋ ਗਿਆ ਹੈ। ਡੀਜ਼ਲ ਮਹਿੰਗਾ ਹੋਣ ਨਾਲ ਖੇਤੀ ਲਾਗਤ 'ਤੇ ਕਾਫ਼ੀ ਅਸਰ ਹੋਵੇਗਾ।