ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿਛਲੇ ਦਿਨੀਂ 5 ਸਾਲਾਂ ਬੱਚੀ ਦੀ ਲਾਸ਼ ਖੇਤਾਂ 'ਚੋ ਬਰਾਮਦ ਹੋਈ ਸੀ। ਇਸ ਗੁੱਥੀ ਨੂੰ ਪੁਲਿਸ ਨੇ ਹੁਣ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਕੁੜੀ ਦਾ ਕਤਲ ਉਸ ਦੇ ਪਿਤਾ ਨਾਲ ਰਹਿੰਦੇ ਰਸੋਈਏ ਵਲੋਂ ਕੀਤਾ ਗਿਆ ਸੀ। ਰਸੋਈਏ ਨੇ ਕੁੜੀ ਨਾਲ ਗਲਤ ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋ ਕੁੜੀ ਨੇ ਰੌਲਾ ਪਾਇਆ ਤਾਂ ਉਸ ਨੇ ਗਲਾ ਘੁੱਟ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਇਸ ਤੋਂ ਬਾਅਦ ਦੋਸ਼ੀ ਨੇ ਸਬੂਤ ਮਿਟਾਉਣ ਲਈ ਬੱਚੀ ਦੀ ਲਾਸ਼ ਖੇਤਾਂ 'ਚ ਸੁੱਟ ਦਿੱਤੀ।
ਦੋਸ਼ੀ ਦੀ ਪਛਾਣ ਲਾਲ ਬਾਬੂ ਦੇ ਰੂਪ 'ਚ ਹੋਈ ਹੈ । ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਅਧਿਕਾਰੀ ਪ੍ਰਗਿਆ ਨੇ ਦੱਸਿਆ ਕਿ ਕੁੜੀ ਦੇ ਪਿਤਾ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਸ ਦੀ 5 ਸਾਲਾ ਬੱਚੀ ਕੁਝ ਦਿਨ ਤੋਂ ਲਾਪਤਾ ਹੈ । ਉਸ ਦੀ ਭਾਲ ਕਰਨ 'ਤੇ ਵੀ ਕੋਈ ਸੁਰਾਗ ਨਹੀ ਮਿਲ ਰਿਹਾ। ਪੁਲਿਸ ਵਲੋਂ ਭਾਲ ਕਰਨ 'ਤੇ ਬੱਚੀ ਦੀ ਲਾਸ਼ ਮੱਕੀ ਦੇ ਖੇਤਾਂ 'ਚੋ ਮਿਲੀ ਸੀ। ਪੁਲਿਸ ਨੇ ਮ੍ਰਿਤਕ ਕੁੜੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।