ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਜਲੰਧਰ ਦੇ ਨਕੋਦਰ ਅਧੀਨ ਪੈਂਦੇ ਪਿੰਡ ਖੀਵਾ ਦੇ ਰਹਿਣ ਵਾਲੇ 2 ਸਕੇ ਭਰਾਵਾਂ ਕੁਨਾਲ ਤੇ ਵਰੁਣ ਦਾ ਹਿਮਾਚਲ ਪ੍ਰਦੇਸ਼ 'ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਹੁਣ ਕਈ ਵੱਡੇ ਖ਼ੁਲਾਸੇ ਹੋਏ ਹਨ। ਦੱਸਿਆ ਜਾ ਰਿਹਾ ਦੋਵੇ ਭਰਾਵਾਂ ਦਾ ਕਤਲ ਉਸ ਦੇ ਜਿਗਰੀ ਦੋਸਤ ਗੌਰਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਉੱਥੇ ਹੀ ਦੋਵਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਮ੍ਰਿਤਕ ਦੇ ਪਿਤਾ ਰਾਜ ਤੇ ਦਾਦਾ ਫਕੀਰ ਹਿਮਾਚਲ ਲਈ ਰਵਾਨਾ ਹੋ ਗਏ ,ਜਿਸ ਤੋਂ ਬਾਅਦ ਦੋਵੇ ਭਰਾਵਾਂ ਦੇ ਮ੍ਰਿਤਕ ਸਰੀਰ ਪੰਜਾਬ ਲਿਆਂਦੇ ਗਏ ।
ਜਿਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਹਸਪਤਾਲ ਰੱਖਿਆ ਗਿਆ । ਮ੍ਰਿਤਕਾਂ ਦੇ ਮਾਮੇ ਨੇ ਕਿਹਾ ਕਿ ਉਸ ਦੇ ਦੋਵੇ ਭਾਣਜੇ ਉਸ ਕੋਲ ਕੰਮ ਕਰ ਰਹੇ ਸਨ। ਵੱਡੇ ਭਾਣਜੇ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ । ਉਨ੍ਹਾਂ ਨੇ ਕਿਹਾ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਨਾ. ਜਦੋ ਤੱਕ ਦੋਸ਼ੀ ਫੜ ਨਹੀ ਹੁੰਦੇ। ਦਾਦੇ ਨੇ ਰੋਂਦੇ ਹੋਏ ਕਿਹਾ ਕਿ ਦੋਵਾਂ ਭਰਾਵਾਂ ਦੀ ਗੌਰਵ ਨਾਲ ਗਹਿਰੀ ਦੋਸਤੀ ਸੀ। 1 ਮਹੀਨੇ ਪਹਿਲਾਂ ਹੀ ਦੋਵੇ ਗੌਰਵ ਨਾਲ ਮਨਾਲੀ ਘੁੰਮਣ ਗਏ ਸਨ , ਉੱਥੇ ਹੀ ਇਨ੍ਹਾਂ ਵਿਚਾਲੇ ਦੁਸ਼ਮਣੀ ਪੈ ਗਈ । ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।