ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਕਿਤਾ ਦੀ ਲਾਸ਼ ਦਾ ਅੱਜ ਡਾਕਟਰਾਂ ਵਲੋਂ ਪੋਸਟਮਾਰਟਮ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ 'ਚ ਵੱਡੇ ਖ਼ੁਲਾਸੇ ਹੋਏ ਹਨ ਅੰਕਿਤਾ ਦੇ ਸਰੀਰ 'ਤੇ ਸੱਟਾਂ ਦੇ ਵੀ ਕਈ ਨਿਸ਼ਾਨ ਮਿਲੇ ਹਨ। ਪੋਸਟਮਾਰਟਮ ਰਿਪੋਰਟ ਅਨੁਸਾਰ ਅੰਕਿਤਾ ਦੀ ਮੌਤ ਪਾਣੀ ਵਿੱਚ ਡੁੱਬਣ ਨਾਲ ਹੋਈ ਹੈ। ਜ਼ਿਕਰਯੋਗ ਹੈ ਕਿ ਅੰਕਿਤਾ ਭੰਡਾਰੀ ਪੁਲਕਿਤ ਆਰੀਆ ਦੇ ਰਿਜ਼ੋਰਟ ਵਿੱਚ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ ਤੇ ਉਹ 4 ਦਿਨਾਂ ਤੋਂ ਲਾਪਤਾ ਸੀ। ਬੀਤੀ ਦਿਨੀ ਹੀ ਅੰਕਿਤਾ ਦੀ ਲਾਸ਼ ਇਕ ਨਹਿਰ 'ਚੋ ਮਿਲੀ ਸੀ।
ਇਸ ਮਾਮਲੇ 'ਚ ਪੁਲਕਿਤ ਸਮੇਤ 3 ਹੋਰ ਦੋਸ਼ੀ ਵੀ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। ਰਿਜ਼ੋਰਟ ਦੇ ਮਾਲਕ ਪੁਲਕਿਤ ਮੈਨੇਜਰ ਸੌਰਭ ਭਾਸਕਰ ਤੇ ਅੰਕਿਤਾ ਨਾਲ ਰਿਸ਼ੀਕੇਸ਼ ਗਈ ਸੀ । ਇਸ ਦੌਰਾਨ ਹੀ ਉਹ ਲਾਪਤਾ ਹੋ ਗਈ ਸੀ। ਪੁਲਿਸ ਨੇ ਜਦੋ ਦੋਸ਼ੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਰਿਸ਼ੀਕੇਸ਼ ਜਾਂਦੇ ਸਮੇ ਪੁਲਕਿਤ ਤੇ ਅੰਕਿਤਾ ਦੀ ਲੜਾਈ ਹੋਈ ਸੀ। ਜਿਸ ਦੌਰਾਨ ਪੁਲਕਿਤ ਨਹਿਰ ਵਿੱਚ ਡਿੱਗ ਗਈ ਸੀ ਤੇ ਉਸ ਦੀ ਮੌਤ ਹੋ ਗਈ । ਦੋਸ਼ੀ ਪੁਲਕਿਤ ਦੇ ਪਿਤਾ ਨੂੰ ਭਾਜਪਾ ਪਾਰਟੀ 'ਚੋ ਵੀ ਕੱਢ ਦਿੱਤਾ ਗਿਆ ਹੈ । ਫਿਲਹਾਲ ਪੁਲਿਸ ਵਲੋਂ ਹਾਲੇ ਵੀ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।