by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ 'ਚ ASI ਭੁਪਿੰਦਰ ਸਿੰਘ ਵਲੋਂ ਆਪਣੇ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਕਈ ਵੱਡੇ ਖੁਲਾਸੇ ਹੋਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ASI ਡਿਪ੍ਰੈਸ਼ਨ ਦਾ ਸ਼ਿਕਾਰ ਸੀ ਤੇ ਉਹ ਆਪਣੇ ਪਰਿਵਾਰ ਨਾਲ ਪਿੰਡ ਦੀ ਬਜਾਏ ਬਟਾਲਾ ਵਿਖੇ ਰਹਿਣਾ ਚਾਹੁੰਦਾ ਸੀ ਪਰ ਉਸ ਦਾ ਪਰਿਵਾਰ ਉੱਥੇ ਜਾਣ ਲਈ ਨਹੀ ਤਿਆਰ ਸੀ । ਜਿਸ ਕਾਰਨ ਸਵੇਰੇ ਬਹਿਸ ਵੀ ਹੋਈ ਸੀ। ਇਸ ਬਹਿਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ । ਉਨ੍ਹਾਂ ਨੇ ਕਿਹਾ ਕਿ ਗੁਆਂਢੀ ਮਹਿਲਾ ਨੇ ਇਹ ਸਾਰੀ ਘਟਨਾ ਅੱਖੀਂ ਦੇਖੀ। ਜਿਸ ਕਾਰਨ ਭੁਪਿੰਦਰ ਸਿੰਘ ਉਸ ਨੂੰ ਵੀ ਅਗਵਾ ਕਰਕੇ ਆਪਣੇ ਲੈ ਗਿਆ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ASI ਚਸ਼ਮਦੀਦ ਨੂੰ ਨਾਲ ਲਿਜਾ ਕੇ ਰਿਸ਼ਤੇਦਾਰ ਘਰ 'ਚ ਜਾ ਕੇ ਲੁੱਕ ਗਿਆ, ਜਦੋ ਪੁਲਿਸ ਟੀਮ ਨੇ ਘਰ ਨੂੰ ਸਾਰੇ ਪਾਸੋ ਘੇਰਾ ਪਾ ਲਿਆ ਤਾਂ ASI ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।