ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਾਣਾ ‘ਬੰਬੀਹਾ ਬੋਲੇ’ ਉਸ ਦੇ ਕਤਲ ਦਾ ਅਹਿਮ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ। ਪੁਲਿਸ ਹਿਰਾਸਤ 'ਚ ਪੁਲਿਸ ਹਿਰਾਸਤ 'ਚ ਪੁੱਛਗਿੱਛ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਕੀਤੇ ਗਏ ਖੁਲਾਸਾ ਕੀਤਾ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੈਂਗਸਟਰਵਾਦ ਪੂਰੀ ਤਰ੍ਹਾਂ ਨਾਲ ਹਾਵੀ ਹੋ ਚੁੱਕਾ ਹੈ।
ਪੁਲਿਸ ਪੁੱਛਗਿੱਛ ਦੌਰਾਨ ਲਾਰੈਂਸ ਨੇ ਖੁਲਾਸਾ ਕੀਤਾ ਕਿ ਮੂਸੇਵਾਲਾ ਨੂੰ 'ਬੰਬੀਹਾ ਬੋਲੇ' ਗੀਤ ਨਾ ਗਾਉਣ ਦੀ ਸਲਾਹ ਦਿੱਤੀ ਗਈ ਸੀ, ਇਸ ਦੇ ਬਾਵਜੂਦ ਮੂਸੇਵਾਲਾ ਨੇ ਨਾ ਸਿਰਫ ਇਹ ਗੀਤ ਗਾਇਆ ਸਗੋਂ ਦੇਸ਼-ਵਿਦੇਸ਼ 'ਚ ਵੀ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ। ਦਰਅਸਲ ਬਿਸ਼ਨੋਈ ਗੈਂਗ ਤੇ ਬੰਬੀਹਾ ਗੈਂਗ ਦੀ ਦੁਸ਼ਮਣੀ ਬਹੁਤ ਪੁਰਾਣੀ ਹੈ। ਮੋਗਾ ਦੇ ਰਹਿਣ ਵਾਲੇ ਦਵਿੰਦਰ ਬੰਬੀਹਾ ਨੇ ਸਿਰਫ 4 ਸਾਲਾਂ 'ਚ ਨਾ ਸਿਰਫ ਅਪਰਾਧ ਦੀ ਦੁਨੀਆ 'ਚ ਵੱਡਾ ਨਾਂ ਕਮਾਇਆ ਸੀ, ਸਗੋਂ ਉਸ ਨੇ ਬਿਸ਼ਨੋਈ ਗੈਂਗ ਦੇ ਕਈ ਮੈਂਬਰਾਂ ਨੂੰ ਵੀ ਮਾਰਿਆ ਸੀ।
ਜਦੋਂ ਮੂਸੇਵਾਲਾ ਨੇ 'ਬੰਬੀਹਾ ਬੋਲੇ' ਗੀਤ ਗਾਇਆ ਤਾਂ ਲਾਰੈਂਸ ਬਿਸ਼ਨੋਈ ਤੇ ਉਸ ਦੇ ਗੈਂਗ ਨੇ ਮਹਿਸੂਸ ਕੀਤਾ ਕਿ ਮੂਸੇਵਾਲਾ ਨੇ ਆਪਣੇ ਗੈਂਗ ਨੂੰ ਤਾਹਨੇ ਮਾਰਨ ਲਈ ਅਜਿਹਾ ਕੀਤਾ ਹੈ ।