ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਵਿਧਾਇਕ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਵੱਡਾ ਖੁਲਾਸਾ ਕਰਦੇ ਕਿਹਾ ਕਿ ਪੰਜਾਬ ਤੋਂ ਬਾਹਰ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਤੇ ਉਨ੍ਹਾਂ ਨੂੰ ਸਥਾਨਕ ਪੱਧਰ ਤੇ ਨੌਕਰੀਆਂ ਮੁਹਈਆ ਕਰਵਾਉਣ ਲਈ ਇਕ ਮਾਡਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਅੰਮ੍ਰਿਤਪਾਲ ਸਿੰਘ ਨੂੰ ਜਰਨੈਲ ਸਿੰਘ ਭਿਡਰਾਂਵਾਲਾ ਵਾਂਗ ਪ੍ਰਾਜੈਕਟ ਕਰਨ ਤੇ ਵੀ ਕੋਈ ਸਵਾਲ ਚੁੱਕੇ ਜਾ ਰਹੇ ਹਨ। ਬਾਜਵਾ ਨੇ ਜਿਥੇ ਭਾਜਪਾ ਦੇ ਸ਼੍ਰੋਮਈ ਅਕਾਲੀ ਦਲ ਨਾਲ ਗਠਜੋੜ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਜਾਂ ਤਾਂ ਵਿਦੇਸ਼ ਜਾ ਰਿਹਾ ਹੈ ਜਾਂ ਫਿਰ ਅੰਮ੍ਰਿਤਪਾਲ ਸਿੰਘ ਤੇ ਲੱਖਾਂ ਸਿਧਾਣਾ ਨੂੰ ਫਾਲੋ ਕਰ ਰਿਹਾ ਹੈ। ਇਸ ਲਈ ਨੌਜਵਾਨ ਨੂੰ ਵਿਕਾਸ ਤੇ ਰੁਜਗਾਰ ਦੇ ਰਸਤੇ ਪਾਉਣ ਲਈ ਕੰਮ ਦੀ ਲੋੜ ਹੈ। ਇਸ ਲਈ ਮਾਡਲ ਵੀ ਤਿਆਰ ਕੀਤਾ ਗਿਆ ਹੈ । ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਭਾਜਪਾ ਦੇ ਕਈ ਆਗੂਆਂ ਨੂੰ ਵੀ ਸੌਂਪਿਆ ਗਿਆ ਹੈ। ਇਸ ਮਾਡਲ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮਾਡਲ ਤਹਿਤ ਪੰਜਾਬ ਕੋਲ ਲਗਭਗ 1.20 ਕਰੋੜ ਏਕੜ ਖੇਤੀਬਾੜੀ ਆਧਾਰਿਤ ਜ਼ਮੀਨ ਹੈ । ਉਨ੍ਹਾਂ ਕਿਹਾ ਕਿ ਕਿਸਾਨ ਜੋ ਉਤਪਾਦ 5 ਤੋਂ 7 ਰੁਪਏ ਕਿੱਲੋ ਵਿੱਚ ਵੇਚਦਾ ਹੈ। ਉਹ ਹੀ ਬਾਜ਼ਾਰ 'ਚ ਪ੍ਰੋਸੈਸਿੰਗ ਤੋਂ ਬਾਅਦ 60 ਰੁਪਏ ਕਿੱਲੋ ਵਿਕਦਾ ਹੈ ।
by jaskamal