by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਸਟਰਾਂ ਵਲੋਂ ਲਗਾਤਾਰ ਮੋਬਾਈਲ ਫੋਨ ਦੀ ਵਰਤੋਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫੋਨ 'ਤੇ ਹੀ ਕਤਲ ਦੀ ਗੈਂਗਸਟਰਾਂ ਵਲੋਂ ਤਿਆਰੀ ਕੀਤੀ ਗਈ ਸੀ। ਮਾਨਸਾ ਦੇ RTI ਐਕਟੀਵਿਸਟ ਵਲੋਂ ਵੱਡਾ ਖ਼ੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਜੇਲ ਵਿਭਾਗ ਲਈ ਪਿਛਲੇ 6 ਸਾਲਾਂ 'ਚ ਇਕ ਵੀ ਮੋਬਾਈਲ ਜੈਮਰ ਦੀ ਖਰੀਦ ਨਹੀਂ ਕੀਤੀ ਸੀ ।ਪਿਛਲੀਆਂ ਸਰਕਾਰਾਂ ਜੇਲ੍ਹਾਂ 'ਚ ਮੋਬਾਈਲ ਦੀ ਵਰਤੋਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਸੀ। ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਲਈ ਸ਼ੁਰੂ ਤੋਂ ਹੀ ਜੈਮਰ ਨਹੀਂ ਖਰੀਦੇ ਸੀ । ਜਿਸ ਕਾਰਨ ਕੁਝ ਗੈਂਗਸਟਰ ਜੇਲ੍ਹਾਂ ਵਿੱਚ ਵੀ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ।