by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਨੂੰ ਪਹਿਲੀ ਵੰਦੇ ਭਾਰਤ ਟਰੇਨ ਮਿਲ ਗਈ ਹੈ। ਹੁਣ ਚੰਡੀਗੜ੍ਹ ਤੋਂ ਦਿੱਲੀ ਦਾ ਆਫਰ ਘੱਟ ਸਮੇ ਵਿੱਚ ਤੈਅ ਕੀਤਾ ਜਾਵੇਗਾ। ਚੰਡੀਗੜ੍ਹ ਤੋਂ ਅੰਦੋਰਾ ਤੱਕ ਕਰੀਬ 150 ਕਿਲੋਮੀਟਰ ਦਾ ਸਫ਼ਰ ਸਿਰਫ਼ 2 ਘੰਟੇ ਮਿੰਟ ਵਿੱਚ ਪੂਰਾ ਕੀਤਾ ਜਾਵੇਗਾ। ਪਹਿਲਾ ਐਕਸਪ੍ਰੈਸ 3 ਘੰਟੇ ਵਿੱਚ ਲੈਂਦੀ ਸੀ ਇਹ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ 4 ਮਿੰਟ ਰੁਕੇਗੀ । ਇਹ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡਾ ਤੋਹਫ਼ਾ ਹੈ । ਅਧਿਕਾਰੀਆਂ ਨੇ ਕਿਹਾ ਵੰਦੇ ਭਾਰਤ ਦਾ ਕਿਰਾਇਆ ਸ਼ਤਾਬਦੀ ਚੇਅਰ ਕਾਰ ਤੋਂ 40 ਫੀਸਦੀ ਵੱਧ ਹੋ ਸਕਦਾ ਹੈ। ਫਿਲਹਾਲ ਸ਼ਤਾਬਦੀ ਟਰੇਨ ਦਾ ਕਿਰਾਇਆ 865 ਰੁਪਏ ਹੈ। ਅਜਿਹੇ ਵਿੱਚ ਵੰਦੇ ਭਾਰਤ ਟਰੇਨ ਦਾ ਕਿਰਾਇਆ 1200 ਰੁਪਏ ਤੱਕ ਹੋ ਸਕਦਾ ਹੈ ।