by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਰਾਸ਼ਟਰੀ ਮਾਰਗਾਂ ਦੇ ਬੀ. ਓ. ਟੀ ਯੋਜਨਾ ਵਾਲੇ ਟੋਲ ਪਲਾਜ਼ਾ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਦੁਚਿੱਤੀ 'ਚ ਹੈ। ਸਰਕਾਰ ਨੇ ਟੋਲ ਪਲਾਜ਼ਿਆ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਵਲੋਂ ਨਿਯੁਕਤ ਇੰਜੀਨੀਅਰਿੰਗ ਸਲਾਹਕਾਰ ਸੰਸਥਾਵਾਂ ਨੇ ਵੀ ਸਰਕਾਰ ਨੂੰ ਇਹ ਟੋਲ ਪਲਾਜ਼ਾ 472 ਦਿਨ ਤੋਂ 496 ਦਿਨ ਤੱਕ ਚਲਾਉਣ ਦਾ ਸੁਝਾਅ ਦਿੱਤਾ ਹੈ। ਦੱਸ ਦਈਏ ਕਿ ਕੋਰੋਨਾ ਕਾਲ ਤੇ ਕਿਸਾਨ ਅੰਦੋਲਨ ਦੌਰਾਨ ਬੰਦ ਰਹੇ ਟੋਲ ਪਲਾਜ਼ਿਆ ਦੀ ਭਰਪਾਈ ਕੀਤੀ ਜਾ ਸਕੇ ।ਸਰਕਾਰ ਦਾ ਪਹਿਲਾ ਹੀ ਫੈਸਲਾ ਸੀ ਕਿ ਇਕ -ਇਕ ਕਰਕੇ ਪੁਣਾਜਬ ਦੇ ਸਾਰੇ ਟੋਲ ਬੰਦ ਕੇ ਦਿੱਤੇ ਜਾਣਗੇ ।ਜ਼ਿਕਰਯੋਗ ਹੈ ਕਿ ਸੰਗਰੂਰ ਲੁਧਿਆਣਾ ਮਾਰਗ ਤੇ 2 ਟੋਲ ਪਲਾਜ਼ਾ ਬੰਦ ਕਰਨ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਦੋਵਾਂ ਨਾਲ ਪਲਾਜ਼ਿਆ ਦੇ ਢਾਂਚੇ ਵੀ ਉਖਾੜ ਦਿੱਤੇ ਗਏ ਸੀ ।