by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਪੰਜਾਬ ਆ ਸਕਦੇ ਹਨ। ਦੱਸਿਆ ਜਾ ਰਿਯਹ ਹੈ ਕਿ ਭਾਜਪਾ ਆਗੂਆਂ ਨੇ PM ਮੋਦੀ ਨੂੰ ਪੰਜਾਬ ਮੁੜ ਆਉਣ ਦਾ ਸੱਦਾ ਦਿੱਤਾ ਹੈ। ਦੱਸ ਦਈਏ ਕਿ ਬੀਤੀ ਦਿਨੀਂ ਨਿਊ ਚੰਡੀਗੜ੍ਹ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪੰਜਾਬ ਦੇ ਭਾਜਪਾ ਆਗੂਆਂ ਨਾਲ ਮੀਟਿੰਗ ਵੀ ਕੀਤੀ ਸੀ। ਫਿਰੋਜ਼ਪੁਰ 'ਚ PGI ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦਿੱਤਾ ਸੀ। ਇਸ ਨੂੰ ਲੈ ਕੇ PM ਮੋਦੀ ਨੇ ਹਾਮੀ ਭਰਦੀਆਂ ਮੁੜ ਪੰਜਾਬ ਆਉਣ ਦਾ ਭਰੋਸਾ ਦਿੱਤਾ ।ਦੱਸਿਆ ਜਾ ਰਿਹਾ ਹੈ ਕਿ ਉਹ ਅਗਲੇ ਮਹੀਨੇ ਪੰਜਾਬ ਮੁੜ ਆ ਸਕਦੇ ਹਨ । ਇਸ ਮੀਟਿੰਗ ਵਿੱਚ ਮੁੱਖ ਭਾਜਪਾ ਦੇ ਕੌਮੀ ਜਨਰਲ ਤਰੁਣ ਸਿੰਘ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਵੀ ਆਗੂ ਸ਼ਾਮਿਲ ਹੋਣਗੇ ।