ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਬੰਬ ਧਮਾਕਿਆਂ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਅਜ਼ਾਦਬੀਰ ਸਿੰਘ ਨੂੰ ਪੁਲਿਸ ਟੀਮ ਪਾਰਕਿੰਗ ਵਾਲੀ ਥਾਂ 'ਤੇ ਜਾਂਚ ਲਈ ਆਪਣੇ ਨਾਲ ਲੈ ਕੇ ਪਹੁੰਚੀ ਹੈ। ਇਸ ਦੌਰਾਨ ਪੁਲਿਸ ਵਲੋਂ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਸੀਨ ਨੂੰ ਰੀਕ੍ਰੇਟ ਕੀਤਾ। ਦੱਸਣਯੋਗ ਹੈ NIA ਟੀਮ ਨੇ ਘਟਨਾ ਵਾਲੀ ਥਾਂ 'ਤੇ ਜਾ ਕੇ ਮੁੜ ਸੀਨ ਰੀਕ੍ਰੇਟ ਕਰਕੇ ਜਾਂਚ ਕੀਤੀ ਸੀ । ਦੱਸ ਦਈਏ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੇ ਅਰਥ ਹੀ ਕੁਝ ਹੋਰ ਹਨ ਕਿਉਕਿ ਦੋਸ਼ੀ ਪੁਲਿਸ ਨਾਲ ਸੀ। ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਦੋਸ਼ੀ ਅਜ਼ਾਦਬੀਰ ਸਿੰਘ ਨੂੰ ਪੁਲਿਸ ਘਟਨਾ ਵਾਲੀ ਥਾਂ ਲੈ ਕੇ ਗਈ ਤੇ ਉੱਥੇ ਜਾ ਕੇ ਕਈ ਵੱਡੇ ਸਵਾਲ ਵੀ ਪੁੱਛੇ ਕਿ ਉਸ ਨੇ ਬੰਬ ਕਿਸ ਤਰਾਂ ਲਗਾਇਆ ?
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੋਲੋਂ ਪਿਛਲੇ ਦਿਨੀਂ 3 ਧਮਾਕੇ ਕੀਤੇ ਗਏ ਸਨ। ਇਸ ਮਾਮਲੇ ਨੂੰ 'ਚ ਪੁਲਿਸ ਨੇ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ,ਉੱਥੇ ਹੀ ਜਦੋ ਤੀਸਰਾ ਧਮਾਕਾ ਹੋਇਆ ਤਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਮੁੱਖ ਦੋਸ਼ੀ ਅਜ਼ਾਦਬੀਰ ਸਿੰਘ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ।