by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੱਖਣੀ ਕੈਲੀਫੋਰਨੀਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉਡਾਨ ਭਰਨ ਤੋਂ ਕੁਝ ਸਮੇ ਬਾਅਦ ਇੱਕ ਜਹਾਜ਼ ਕਰੈਸ਼ ਹੋ ਗਿਆ। ਇਸ ਹਾਦਸੇ ਦੌਰਾਨ 1 ਯਾਤਰੀ ਦੀ ਮੌਤ ਹੋ ਗਈ ,ਜਦਕਿ 3 ਲੋਕ ਗੰਭੀਰ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਮੌਕੇ 'ਤੇ ਹੀ ਹਸਪਤਾਲ ਭਰਤੀ ਕਰਵਾਇਆ ਗਿਆ । ਅਧਿਕਾਰੀਆਂ ਅਨੁਸਾਰ ਸਿੰਗਲ ਇੰਜਣ ਵਾਲੇ ਸੇਸਨਾ -172 ਜਹਾਜ਼ ਨੇ ਬੀਤੀ ਦਿਨੀਂ 2 ਵਜੇ ਦੇ ਕਰੀਬ ਮੁਰੀਏਟਾ ਦੇ ਫ੍ਰੈਚ ਵੈਲੀ ਏਅਰਪੋਰਟ ਤੋਂ ਉਡਾਨ ਭਰੀ। ਇਸ ਜਹਾਜ਼ ਵਿੱਚ 4 ਦੇ ਕਰੀਬ ਲੋਕ ਸਵਾਰ ਸਨ । ਇਹ ਉਡਾਨ ਭਰਨ ਤੋਂ ਕੁਝ ਸਮੇ ਬਾਅਦ ਹਾਦਸਾਗ੍ਰਸਤ ਹੋ ਗਿਆ । ਜਾਣਕਾਰੀ ਅਨੁਸਾਰ ਇਹ ਹਾਦਸਾ ਲਾਸ ਏਜੰਲਸ ਤੋਂ ਕਰੀਬ 135 ਕਿਲੋਮੀਟਰ ਦੱਖਣ - ਪੁਰਬ 'ਚ ਵਾਪਰਿਆ। ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਜਖ਼ਮੀ ਇਲਾਜ਼ ਅਧੀਨ ਹਨ। ਉੱਚ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।