ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਬੇਅਦਬੀ ਕੀਤੀ ਗਈ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਮੇਅਰ ਬਿੱਟੂ ਗੱਡੀ 'ਚ ਸਵਾਰ ਹੋ ਕੇ ਦਰਗਾਹ 'ਤੇ ਪਹੂੰਚੇ, ਜਿਥੇ ਉਨ੍ਹਾਂ ਨੇ ਕੋਈ ਵੀ ਗੱਲ ਨਹੀਂ ਜੀਤੀ ਸਿੱਧਾ ਹੀ ਆ ਕੇ ਪਹਿਲਾ ਕੰਧ ਨੂੰ ਡਿੱਗਾ ਦਿੱਤਾ। ਫਿਰ ਜਿਹੜੀ ਦਰਗਾਹ 'ਤੇ ਬਾਬਾ ਜੀ ਦੀ ਚਾਦਰ ਸੀ, ਉਸ ਨੂੰ ਪਾੜ ਦਿੱਤਾ ਗਿਆ। ਇਸ ਘਟਨਾ ਕਾਰਨ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਣ ਰਿਹਾ ਹੈ।
ਦਰਗਾਹ ਦੇ ਸੇਵਾਦਾਰ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਕਿਉ ਇਸ ਬੇਅਦਬੀ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਇਸ ਘਟਨਾ ਨਾਲ ਸਾਰੇ ਸੇਵਾਦਾਰਾ 'ਚ ਗੁੱਸਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦਰਗਾਹ ਖਵਾਜਾ ਪੀਰ ਬਾਬਾ ਜੀ ਦੀ ਹੈ, ਜਿਸ ਦੀ ਬੇਅਦਬੀ ਕੀਤੀ ਗਈ ਹੈ। ਸੇਵਾਦਾਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ 'ਤੇ ਮੇਅਰ ਦਾ ਕਹਿਣਾ ਹੈ ਕਿ ਮੈ ਕੋਈ ਗ਼ਲਤੀ ਨਹੀਂ ਕੀਤੀ ਹੈ, ਅਸੀਂ ਪਟਿਆਲਾ ਨੂੰ ਅਗੇ ਲੈ ਕੇ ਆਉਣਾ ਚਾਹੁੰਦੇ ਹਾਂ, ਜੇਕਰ ਇਸ ਤਰਾਂ ਸੜਕਾਂ 'ਤੇ ਕਬਜ਼ੇ ਹੁੰਦੇ ਰਹੇ ਤਾਂ ਅਸੀਂ ਇਸ ਨੂੰ ਵਧੀਆ ਨਹੀਂ ਬਣਾ ਸਕਾਂਗੇ।