by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਹਾਕਮ ਸਿੰਘ ਫ਼ੌਜੀ ਦਾ ਦੇਹਾਂਤ ਹੋ ਗਿਆ । ਦੱਸਿਆ ਜਾ ਰਿਹਾ ਹਾਕਮ ਸਿੰਘ ਇਨਸਾਫ ਮੋਰਚੇ 'ਚ ਪੂਰਾ ਸਹਿਯੋਗ ਦੇ ਰਹੇ ਸਨ ਪਰ ਬੀਤੀ ਰਾਤ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਜਦੋ ਇਨਸਾਫ਼ ਮੋਰਚੇ ਵਲੋਂ ਜਾਮ ਦੌਰਾਨ ਹਾਕਮ ਸਿੰਘ ਫ਼ੌਜੀ ਕਾਫ਼ਲੇ ਨੂੰ ਰੋਕਿਆ ਗਿਆ ਸੀ ਤੇ ਉਸ ਸਮੇ ਮੋਰਚਾ ਆਗੂ ਸੁਖਰਾਜ ਸਿੰਘ ਦੇ ਨਾਲ ਸਨ ਤੇ ਹਾਕਮ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ। ਹਾਕਮ ਸਿੰਘ ਆਪਣੇ ਪਿੱਛੇ 2 ਬੱਚਿਆਂ ਸਮੇਤ ਪਤਨੀ ਨੂੰ ਛੱਡ ਗਏ ਸਨ।