ਵੱਡੀ ਖ਼ਬਰ : G -20 ਸੰਮੇਲਨ ਅੱਜ ਤੋਂ ਅੰਮ੍ਰਿਤਸਰ ‘ਚ ਹੋਵੇਗਾ ਸ਼ੁਰੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : G -20 ਸੰਮੇਲਨ ਅੱਜ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ 'ਚ ਸ਼ੁਰੂ ਹੋਵੇਗਾ। G -20 ਸੰਮੇਲਨ ਵਿੱਚ 28 ਦੇਸ਼ਾਂ ਦੇ 55 ਡੈਲੀਗੇਟ ਸ਼ਾਮਲ ਹੋਣਗੇ। ਦੱਸ ਦਈਏ ਕਿ ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਵੱਖ -ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਹੋਣਗੀਆਂ । ਜਾਣਕਾਰੀ ਅਨੁਸਾਰ ਇਹ ਸੈਮੀਨਾਰ IISC ਬੰਗਲੁਰੂ ਦੇ ਡਾਇਰੈਕਟਰ ਗੋਬਿੰਦ ਵਲੋਂ G -20 ਦੇਸ਼ਾਂ ਵਿੱਚ ਖੋਜ ਪਹਿਲਕਦਮੀਆਂ ਤੇ ਇੱਕ ਪੇਸ਼ਕਾਰੀ ਨਾਲ ਸ਼ੁਰੂ ਹੋਵੇਗਾ । G -20 ਸੰਮੇਲਨ ਦੌਰਾਨ ਭਾਰਤ ਸਮੇਤ ਆਸਟ੍ਰੇਲੀਆ ,ਓਮਾਨ , ਦੱਖਣੀ ਅਫ਼ਰੀਕਾ ਆਦਿ ਦੇਸ਼ਾਂ ਦੇ ਪ੍ਰਤੀਨਿਧ ਹਿੱਸਾ ਲੈਣਗੇ । ਇਸ ਸੰਮੇਲਨ ਦੌਰਾਨ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਵਿਚਾਰ ਕੀਤਾ ਜੇਵਗਾ ।