ਨਿਊਜ਼ ਡੈਸਕ (ਰਿੰਪੀ ਸ਼ਰਮਾ): ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਪੁੱਤ ਅਜੈਪ੍ਰੀਤ ਬੈਂਸ ਵਲੋਂ ਜਾਂਚ ਅਧਿਕਾਰੀ ਨੂੰ ਧਮਕੀ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਇਸ ਦੀ ਸ਼ਿਕਾਇਤ ਜੱਜ ਨੂੰ ਦਿੱਤੀ। ਜਿਸ ਤੋਂ ਬਾਅਦ ਅਦਾਲਤ ਨੇ ਅਜੈਪ੍ਰੀਤ ਬੈਂਸ ਦੀ ਗ੍ਰਿਫ਼ਤਾਰੀ 'ਤੇ ਲਗਾਈ ਰੋਕ ਹਟਾ ਦਿੱਤੀ ਹੈ । ਇਸ ਕਾਰਨ ਪੁਲਿਸ ਵਲੋਂ ਉਸ ਨੂੰ ਹੁਣ ਗ੍ਰਿਫ਼ਤਾਰ ਕੀਤਾ ਜਾ ਸਦਕਾ ਹੈ । ਅਜੈਪ੍ਰੀਤ ਬੈਂਸ ਦੇ ਵਕੀਲ ਨੇ ਅਦਾਲਤ ਕੋਲੋਂ ਮੁਆਫ਼ੀ ਮੰਗਦੇ ਕਿਹਾ ਕਿ ਪਟੀਸ਼ਨਰ ਨੇ ਗੁੱਸੇ 'ਚ ਆ ਕੇ ਅਜਿਹਾ ਕਿਹਾ ਹੈ ਪਰ ਉਨ੍ਹਾਂ ਦਾ ਕੋਈ ਇਰਾਦਾ ਨਹੀ.... ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ। ਪਿਛਲੇ ਦਿਨੀਂ ਅਦਾਲਤ ਨੇ ਅਜੈਪ੍ਰੀਤ ਬੈਂਸ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਚੋਣਾਂ ਦੌਰਾਨ 2 ਸਿਆਸੀ ਪਾਰਟੀਆਂ 'ਚ ਹੋਈ ਖੂਨੀ ਝੜਪ ਤੋਂ ਬਾਅਦ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫ਼ਤਾਰੀ 'ਤੇ ਰੋਕ ਲਗਾਉਂਦੇ ਹੋਏ ਜਾਂਚ ਕਰਨ ਲਈ ਕਿਹਾ ਸੀ ਤੇ ਬੀਤੀ ਦਿਨੀਂ ਇਸ ਮਾਮਲੇ ਦੀ ਫਿਰ ਸੁਣਵਾਈ ਹੋਈ ਸੀ । SIT ਦੇ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਕਿ ਅਜੈਪ੍ਰੀਤ ਵਲੋਂ ਘਟਨਾ ਵਿੱਚ ਵਰਤੀ ਬੰਦੂਕ ਹਾਲੇ ਬਰਾਮਦ ਨਹੀ ਹੋਈ। ਇਸ ਲਈ ਉਸ ਨੂੰ ਅਗਾਊ ਜ਼ਮਾਨਤ ਨਾ ਦਿੱਤੀ ਜਾਵੇ ।
by jaskamal